
ਸੋਸ਼ਲ ਮੀਡੀਆ ਉੱਤੇ ਅਕਸਰ ਹੀ ਮਾਇਆ ਨਗਰੀ ਦੇ ਸਿਤਾਰਿਆਂ ਦੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ। ਖ਼ਾਸ ਕਰਕੇ ਬਚਪਨ ਵਾਲੀਆਂ ਤਸਵੀਰਾਂ। ਅਜਿਹੀ ਇੱਕ ਤਸਵੀਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕੀ ਤੁਸੀਂ ਇਸ ਤਸਵੀਰ ‘ਚ ਛੁਪੀ ਹੋਈ ਬਾਲੀਵੁੱਡ ਅਦਾਕਾਰਾ ਨੂੰ ਪਹਿਚਾਣ ਪਾਏ ਹੋ?
ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਦੀ ਹੋਈ ਮੰਗਣੀ, ਪਰ ਸੋਸ਼ਲ ਮੀਡੀਆ ‘ਤੇ ਲੋਕੀਂ ਪ੍ਰੇਮ ਢਿੱਲੋਂ ਨੂੰ ਦੇਈ ਜਾ ਰਹੇ ਨੇ ਵਧਾਈਆਂ
ਜੀ ਹਾਂ ਇਹ ਹੋਰ ਕੋਈ ਨਹੀਂ ਸਗੋਂ ਬਾਲੀਵੁੱਡ ਜਗਤ ਦੀ ਸੁਪਰਫਿੱਟ ਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty Kundra ਹੈ। ਇਹ ਤਸਵੀਰ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਆਪਣੇ ਸਕੂਲ ਦੇ ਦਿਨਾਂ ਦੀ ਇੱਕ ਗਰੁੱਪ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਸਾਰੀਆਂ ਲੜਕੀਆਂ ਵਰਦੀ ਵਿੱਚ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਸਕੂਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਬੱਚਿਆਂ ਲਈ ਕੁਝ ਗੱਲਾਂ ਲਿਖੀਆਂ ਹਨ ਜੋ ਮਹਾਂਮਾਰੀ ਕਾਰਨ ਸਕੂਲੀ ਪੜ੍ਹਾਈ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।

ਸ਼ਿਲਪਾ ਨੇ ਲਿਖਿਆ, 'ਮੈਨੂੰ ਦੁਨੀਆ ਭਰ ਦੇ ਉਨ੍ਹਾਂ ਬੱਚਿਆਂ ਲਈ ਅਫ਼ਸੋਸ ਹੈ ਜੋ ਮਹਾਂਮਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਹ ਆਪਣੇ ਦੋਸਤਾਂ ਨਾਲ ਗੱਲਬਾਤ ਨਹੀਂ ਕਰ ਸਕਦੇ, ਇੱਕ ਪੂਰਨ ਸਰਵਪੱਖੀ ਵਿਕਾਸ (ਸਰੀਰਕ ਸਿੱਖਿਆ) ਨਹੀਂ ਹੋ ਰਿਹਾ ਹੈ। ਪਰ ਇਹ ਸਮੇਂ ਦੀ ਲੋੜ ਹੈ। ਹਾਲਾਂਕਿ ਅਸੀਂ ਉਹਨਾਂ ਨੂੰ ਸਿੱਧੇ ਤੌਰ 'ਤੇ ਵਾਇਰਸ ਦੇ ਸੰਪਰਕ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ, ਸਾਨੂੰ ਇਸਦੇ ਲਈ ਮੁਆਵਜ਼ਾ ਦੇਣ ਦਾ ਤਰੀਕਾ ਲੱਭਣਾ ਹੋਵੇਗਾ।

ਅਦਾਕਾਰਾ ਨੇ ਅੱਗੇ ਲਿਖਿਆ, ' This World Education Day ਆਓ ਇਹ ਯਕੀਨੀ ਬਣਾਉਣ ਲਈ ਇਕੱਠੇ ਹੋਈਏ ਕਿ ਨਾ ਸਿਰਫ਼ ਸਾਡੇ ਬੱਚੇ, ਸਗੋਂ ਹਰ ਬੱਚੇ ਲਈ ਇਕੱਠੇ ਹੋਈਏ ਤਾਂ ਜੋ ਉਹ ਆਪਣੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਸਿੱਖਿਆ ਦਾ ਅਧਿਕਾਰ ਪ੍ਰਾਪਤ ਕਰ ਸਕਣ। ਆਉਣ ਵਾਲੀ ਮਜ਼ਬੂਤ ਪੀੜ੍ਹੀ ਲਈ….ਸੁਰੱਖਿਅਤ ਰਹੋ, ਤੰਦਰੁਸਤ ਰਹੋ’। ਤੁਹਾਨੂੰ ਦੱਸ ਦੇਈਏ ਕਿ 24 ਜਨਵਰੀ 2022 ਨੂੰ ਪੂਰੀ ਦੁਨੀਆ 'ਚ 'ਸਿੱਖਿਆ ਦਿਵਸ' ਮਨਾਇਆ ਜਾ ਰਿਹਾ ਹੈ।
View this post on Instagram