
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਬਚਪਨ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਆਪਣੀ ਨਾਨੀ ਅਤੇ ਮਾਂ ਮਧੂ ਚੋਪੜਾ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੇ ਮਾਪੇ ਜਦੋਂ ਆਪਣਾ ਕਰੀਅਰ ਬਨਾਉਣ ‘ਚ ਲੱਗੇ ਹੋਏ ਸਨ ਤਾਂ ਉਸ ਦੀ ਨਾਨੀ ਨੇ ਉਸਦੀ ਦੇਖਭਾਲ ਕੀਤੀ।
ਹੋਰ ਪੜ੍ਹੋ : ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਮਰਹੂਮ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ
ਪ੍ਰਿਯੰਕਾ ਚੋੋਪੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਵੀ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਬਾਲੀਵੁੱਡ ਦੀ ਉਹੀ ਅਦਾਕਾਰਾ ਹੈ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਸ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਤਸਵੀਰਾਂ ਪਸੰਦ ਆ ਰਹੀਆਂ ਹਨ ਅਤੇ ਪ੍ਰਸ਼ੰਸ਼ਕਾਂ ਨੂੰ ਵੀ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ ।

ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅਦਾਕਾਰਾ ਨੇ ਹਾਲ ਹੀ ‘ਚ ਸੈਰੋਗੇਸੀ ਦੇ ਜ਼ਰੀਏ ਬੱਚੇ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਉਸ ਦੇ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਕੁਝ ਸਮਾਂ ਪਹਿਲਾਂ ਰਾਜਸਥਾਨ ‘ਚ ਪ੍ਰਿਯੰਕਾ ਚੋਪੜਾ ਨੇ ਬੜੇ ਹੀ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਇਆ ਸੀ ।
View this post on Instagram