ਕਿਸਾਨਾਂ ’ਤੇ ਗਲਤ ਟਿੱਪਣੀ ਕਰਨ ਵਾਲੀ ਕੰਗਨਾ ਰਨੌਤ ਦੀ ਹਿਮਾਂਸ਼ੀ ਖੁਰਾਣਾ ਨੇ ਟਵਿੱਟਰ ’ਤੇ ਕੀਤੀ ਲਾਹ-ਪਾਹ

written by Rupinder Kaler | December 01, 2020

ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਰਨੌਤ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਹਿਮਾਂਸ਼ੀ ਨੇ ਕਿਸਾਨਾਂ ਦਾ ਵਿਰੋਧ ਕਰਨ ਵਾਲੀ ਕੰਗਨਾ ਨੂੰ ਟਵਿੱਟਰ ’ਤੇ ਕਰਾਰਾ ਜਵਾਬ ਦਿੱਤਾ ਹੈ। ਇਸ ਟਵੀਟ ਤੋਂ ਬਾਅਦ ਕੰਗਨਾ ਨੇ ਹਾਲੇ ਇਸ ਦਾ ਕੋਈ ਜੁਆਬ ਨਹੀਂ ਦਿੱਤਾ ।ਹਿਮਾਂਸ਼ੀ ਨੇ ਇੱਕ ਕਾਰਟੂਨ ਸਾਂਝਾ ਕਰਦੇ ਹੋਏ ਲਿਖਿਆ – ‘ਜੇ ਇਨ੍ਹਾਂ ਬਜ਼ੁਰਗ ਔਰਤਾਂ ਨੇ ਭੀੜ ਵਿੱਚ ਸ਼ਾਮਲ ਹੋਣ ਲਈ ਪੈਸੇ ਲਏ ਹਨ… ਤੁਸੀਂ ਸਰਕਾਰ ਦੀ ਹਿਮਾਇਤ ਲਈ ਕਿੰਨੇ ਪੈਸੇ ਲਏ’। Kangana-Ranaut   ਹੋਰ ਪੜ੍ਹੋ :

Kangana-Ranaut   ਹਿਮਾਂਸ਼ੀ ਨੇ ਟਵੀਟ ਵਿੱਚ ਕੰਗਨਾ ਨੂੰ ਟੈਗ ਕੀਤਾ ਹੈ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਲਿਖਿਆ ‘ਆਪਣਾ ਘਰ ਬਚਾਉਣ ਲਈ ਧੰਨਵਾਦ ਅਤੇ ਦੂਜਾ ਆਪਣਾ ਘਰ ਬਚਾਏ ਤਾਂ ਗਲਤ। ਹਰ ਕਿਸੇ ਦੇ ਵੀਆਈਪੀ ਲਿੰਕ ਨਹੀਂ ਹੁੰਦੇ’। ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਕੰਗਨਾ ਨੇ ਆਪਣੇ ਟਵਿੱਟਰ ਤੇ ਲਿਖਿਆ ਸੀ ‘ਸ਼ਰਮ ਕਰੋ। ਹਰ ਕੋਈ ਕਿਸਾਨਾਂ ਦੇ ਨਾਂ ‘ਤੇ ਆਪਣੀਆਂ ਰੋਟੀਆਂ ਸੇਕ ਰਿਹਾ ਹੈ। ਉਮੀਦ ਹੈ ਕਿ ਸਰਕਾਰ ਦੇਸ਼ ਵਿਰੋਧੀ ਅਨਸਰਾਂ ਨੂੰ ਇਸਦਾ ਫਾਇਦਾ ਨਹੀਂ ਲੈਣ ਦੇਵੇਗੀ ਅਤੇ ਖੂਨ ਦੇ ਪਿਆਸੇ ਗਿਰਾਂ ਦੇ ਟੁਕੜਿਆਂ ਨੂੰ ਗਿਰੋਹ ਲਈ ਦੂਜਾ ਸ਼ਾਹੀਨ ਬਾਗ ਨਹੀਂ ਬਣਨ ਦੇਵੇਗੀ’ ।ਕੰਗਨਾ ਦੇ ਇਸ ਟਵੀਟ ਦੇ ਜਵਾਬ ਵੀ ਹਿਮਾਂਸ਼ੀ ਨੇ ਆਪਣੇ ਹੀ ਅੰਦਾਜ਼ ਵਿੱਚ ਦਿੱਤਾ ਹੈ ਉਸ ਨੇ ਲਿਖਿਆ ‘ਤੁਹਾਡੇ ਅਤੇ ਬਾਲੀਵੁੱਡ ਵਿਚ ਕੋਈ ਅੰਤਰ ਨਹੀਂ ਹੈ। ਕਿਉਂਕਿ ਤੁਹਾਡੇ ਮੁਤਾਬਿਕ, ਜੇ ਤੁਹਾਡੇ ਨਾਲ ਗਲਤ ਹੋਏ, ਤਾਂ ਤੁਸੀਂ ਸ਼ਾਇਦ ਕਿਸਾਨਾਂ ਨਾਲ ਵਧੇਰੇ ਜੁੜ ਸਕਦੇ। ਭਾਵੇਂ ਇਹ ਗ਼ਲਤ ਹੈ ਜਾਂ ਸਹੀ, ਪਰ ਇਹ ਸਭ ਕੁਝ ਤਾਨਾਸ਼ਾਹੀ ਤੋਂ ਘੱਟ ਨਹੀਂ ਹੈ’।

0 Comments
0

You may also like