ਕੀ ਮੁੜ ਤੋਂ ਸ਼ੁਰੂ ਹੋਈ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਵਿਚਾਲੇ ਕੈਟ ਫਾਈਟ?

written by Shaminder | April 18, 2022

ਕੁਝ ਸਮਾਂ ਪਹਿਲਾਂ ਹਿਮਾਂਸ਼ੀ ਖੁਰਾਣਾ (Himanshi Khurana )ਅਤੇ ਸ਼ਹਿਨਾਜ਼ ਗਿੱਲ (Shehnaaz Gill) ਵਿਚਾਲੇ ਕਾਫੀ ਵਿਵਾਦ ਹੋਇਆ ਸੀ ।ਉਸ ਸਮੇਂ ਦੋਹਾਂ ਵਿਚਾਲੇ ਤਿੱਖੀ ਨੋਕ ਝੋਕ ਵੀ ਹੋਈ । ਪਰ ਕੁਝ ਸਮੇਂ ਬਾਅਦ ਦੋਵਾਂ ਵਿਚਾਲੇ ਚੱਲ ਰਿਹਾ ਇਹ ਵਿਵਾਦ (Controversy) ਖਤਮ ਹੋ ਗਿਆ ਸੀ । ਪਰ ਹੁਣ ਲੱਗਦਾ ਹੈ ਕਿ ਮੁੜ ਤੋਂ ਦੋਵਾਂ ਦਰਮਿਆਨ ਕੈਟ ਫਾਈਟ ਸ਼ੁਰੂ ਹੋ ਚੁੱਕੀ ਹੈ । ਇਹ ਸਭ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਟਾਕ ਇੰਡੀਆ ਨੇ ਕੁਝ ਸਮਾਂ ਪਹਿਲਾਂ ਦੋਵਾਂ ਦੇ ਉਸ ਸਮੇਂ ਦੇ ਹੋਏ ਵਿਵਾਦ ਨੂੰ ਯਾਦ ਕੀਤਾ ।

Shehnaaz gill ,,, image From instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਵੇਖੋ ਵੀਡੀਓ

ਜਦੋਂ ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਖੁਰਾਣਾ ‘ਤੇ ਆਪਣੀ ਧੀ ਦੇ ਕਰੀਅਰ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਸੀ ।ਹਿਮਾਂਸ਼ੀ ਖੁਰਾਣਾ ਨੇ ਟੇਲੀ ਟਾਕ ਇੰਡੀਆ ਦੇ ਇਸ ਆਰਟੀਕਲ ਤੇ ਤੁਰੰਤ ਟਵੀਟ ਕੀਤਾ ਅਤੇ ਰੀਟਵੀਟ ਕਰਦੇ ਹੋਏ ਲਿਖਿਆ ਕਿ ‘ਸੱਚਮੁੱਚ .. ਮੈਨੂੰ ਲਗਦਾ ਹੈ ਕਿ ਹੁਣ ਕਾਫ਼ੀ ਹੋ ਗਿਆ ਹੈ ਅਤੇ ਕੁਝ ਫਾਈਲ ਕਾਪੀਆਂ ਅਤੇ ਰਿਕਾਰਡਿੰਗਾਂ ਸਾਂਝੀਆਂ ਕਰੋ …. ਬਹੁਤ ਹੋ ਗਿਆ ਹੁਣ ਮੈਂ ਚੁੱਪ ਨਹੀਂ ਰਹਾਂਗੀ’।

Himanshi Khurana ,,, image From instagram

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹਿਮਾਂਸ਼ੀ ਖੁਰਾਣਾ ਦੇ ਗੀਤ ‘ਤੇ ਸ਼ਹਿਨਾਜ਼ ਗਿੱਲ ਨੇ ਟਿੱਪਣੀ ਕੀਤੀ ਸੀ । ਜਿਸ ਤੋਂ ਬਾਅਦ ਦੋਵਾਂ ਵਿਚਾਲੇ ਕਾਫੀ ਵਿਵਾਦ ਹੋਇਆ ਸੀ । ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਇਸ ਤੋਂ ਇਲਾਵਾ ਸ਼ਹਿਨਾਜ਼ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ । ਸ਼ਹਿਨਾਜ਼ ਗਿੱਲ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ‘ਡਾਕਾ’ ਫ਼ਿਲਮ ‘ਚ ਪੁਸ਼ਪਾ ਦਾ ਕਿਰਦਾਰ ਨਿਭਾਉਂਦੀ ਦਿਖਾਈ ਦਿੱਤੀ ਸੀ ।

You may also like