ਪਿਤਾ ਦੇ ਸਸਕਾਰ ਵਿੱਚ ਜਾ ਰਹੀ ਹਿਨਾ ਖ਼ਾਨ ਨੂੰ ਪੱਤਰਕਾਰਾਂ ਨੇ ਪਾਇਆ ਘੇਰਾ, ਹਿਮਾਂਸ਼ੀ ਖੁਰਾਣਾ ਨੇ ਦੇਖ ਕੇ ਕੱਢਿਆ ਗੁੱਸਾ

written by Rupinder Kaler | April 23, 2021

ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਉਹ ਅਕਸਰ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੀ ਹੈ । ਇਸ ਸਭ ਦੇ ਚਲਦੇ ਹਿਮਾਂਸ਼ੀ ਖੁਰਾਣਾ ਨੇ ਉਹਨਾਂ ਪੱਤਰਕਾਰਾਂ ਤੇ ਫੋਟੋਗ੍ਰਾਫਰਾਂ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ ਜਿਨ੍ਹਾਂ ਨੇ ਮੁੰਬਈ ਹਵਾਈ ਅੱਡੇ ਤੇ ਹਿਨਾ ਖ਼ਾਨ ਨੂੰ ਘੇਰਾ ਪਾ ਲਿਆ ਸੀ । ਹੋਰ ਪੜ੍ਹੋ : ਪੰਜਾਬੀ ਗਾਇਕ ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ਹੋਇਆ ਲੀਕ, ਜੀ ਖ਼ਾਨ ਨੇ ਜਤਾਇਆ ਦੁੱਖ ਦਰਅਸਲ ਹਿਨਾ ਖ਼ਾਨ ਦੇ ਪਿਤਾ ਦੀ ਮੌਤ ਹੋ ਗਈ ਸੀ, ਤੇ ਉਹ ਪਿਤਾ ਦੇ ਅੰਤਿਮ ਸਸਕਾਰ ਵਿੱਚ ਹਿੱਸਾ ਲੈਣ ਲਈ ਕਸ਼ਮੀਰ ਤੋਂ ਮੁੰਬਈ ਪਹੁੰਚੀ ਸੀ । ਪਰ ਇੱਥੇ ਪੱਤਰਕਾਰਾਂ ਨੇ ਹਿਨਾ ਖ਼ਾਨ ਦੀਆਂ ਤਸਵੀਰਾਂ ਖਿਚਣ ਲਈ ਘੇਰ ਲਿਆ । ਹਿਨਾ ਖ਼ਾਨ ਪੱਤਰਕਾਰਾਂ ਨੂੰ ਬੇਨਤੀ ਕਰਦੀ ਰਹੀ ਕਿ ਉਸ ਨੂੰ ਜਾਣ ਦੇਣ ਪਰ ਉਹ ਹਿਨਾ ਨੂੰ ਘੇਰਾ ਪਾ ਕੇ ਤਸਵੀਰਾਂ ਲੈਂਦੇ ਰਹੇ । ਇਸ ਸਭ ਨੂੰ ਦੇਖ ਕੇ ਹਿਮਾਂਸ਼ੀ ਨੇ ਹਿਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਫੋਟੋਗ੍ਰਾਫਰਾਂ ਦੇ ਰੱਵਈਏ ਨੂੰ ਦੇਖਦੇ ਹੋਏ ਝਾੜ ਪਾਈ ਹੈ । ਹਿਮਾਂਸ਼ੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ‘ਇਹ ਦੇਖ ਕੇ ਬਹੁਤ ਦੁੱਖ ਹੋਇਆ …ਜਿੱਦੀ ਫੋਟੋਗ੍ਰਾਫਰ ….ਮੀਡੀਆ ਨੂੰ ਉਸ ਪ੍ਰਤੀ ਥੋੜੀ ਭਾਵਨਾ ਦਿਖਾਉਣੀ ਚਾਹੀਦੀ ਹੈ …ਜਿਸ ਨੇ ਹੁਣੇ ਹੁਣੇ ਆਪਣੇ ਪਿਤਾ ਨੂੰ ਗੁਆ ਦਿੱਤਾ ।ਉਹ ਬਹੁਤ ਨਿਮਰਤਾ ਨਾਲ ਬੋਲ ਰਹੀ ਸੀ ਮੈਨੂੰ ਜਾਣ ਦਿਓ ਪਰ ਫਿਰ ਵੀ ਕੰਟੈਂਟ ਚਾਹੁੰਦੇ ਸਨ । ਸ਼ਰਮਨਾਕ ਕੰਮ । ਹਿਨਾ ਦੇ ਪਰਿਵਾਰ ਨੂੰ ਦਿਲਾਸਾ’।

0 Comments
0

You may also like