ਪਾਰਸ ਛਾਬੜਾ ਨੇ ਹਿਮਾਂਸ਼ੀ ਖੁਰਾਣਾ ’ਤੇ ਕੀਤਾ ਸੀ ਗੰਦਾ ਕਮੈਂਟ, ਹਿਮਾਂਸ਼ੀ ਦੀ ਮਾਂ ਨੇ ਗੁੱਸੇ ’ਚ ਕੁਝ ਇਸ ਤਰ੍ਹਾਂ ਦਿੱਤਾ ਜਵਾਬ
ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਪਾਰਸ ਛਾਬੜਾ ਨੇ ਕੁਝ ਦਿਨ ਪਹਿਲਾਂ ਹਿਮਾਂਸ਼ੀ ਖੁਰਾਨਾ ਨਾਲ ਬਦਤਮੀਜ਼ੀ ਕੀਤੀ ਸੀ। ਇਸ ਦੌਰਾਨ ਦੋਹਾਂ ਵਿੱਚ ਝਗੜਾ ਵੀ ਹੋਇਆ ਸੀ, ਝਗੜੇ ਦੌਰਾਨ ਪਾਰਸ ਨੇ ਹਿਮਾਂਸ਼ੀ ਦੀ ਫਿੱਗਰ 'ਤੇ ਕੁਮੈਂਟ ਕੀਤਾ ਸੀ ਜਿਸ ਤੋਂ ਬਾਅਦ ਹਿਮਾਂਸ਼ੀ ਭੜਕ ਗਈ ਸੀ। ਹਾਲਾਂਕਿ ਬਾਅਦ 'ਚ ਪਾਰਸ ਨੇ ਮਾਫ਼ੀ ਮੰਗ ਲਈ ਸੀ ਤੇ ਗੱਲ ਉੱਥੇ ਹੀ ਖ਼ਤਮ ਹੋ ਗਈ ਸੀ।
https://www.instagram.com/p/B5DBjHJgc0N/?utm_source=ig_embed
ਪਰ ਇਸ ਮਾਮਲੇ ਸਬੰਧੀ ਹੁਣ ਹਿਮਾਂਸ਼ੀ ਦੀ ਮਾਂ ਦਾ ਬਿਆਨ ਸਾਹਮਣਏ ਆਇਆ ਹੈ। ਇੱਕ ਇੰਟਰਵਿਊ ਵਿੱਚ ਹਿਮਾਂਸ਼ੀ ਦੀ ਮਾਂ ਨੇ ਪਾਰਸ ਦੀ ਉਸ ਹਰਕਤ 'ਤੇ ਗੁੱਸਾ ਜ਼ਾਹਿਰ ਕੀਤਾ ਹੈ। ਹਿਮਾਂਸ਼ੀ ਦੀ ਮਾਂ ਨੇ ਕਿਹਾ, 'ਹਰ ਕੋਈ ਦੇਖ ਰਿਹਾ ਹੈ ਕਿ ਪਾਰਸ ਕਿਵੇਂ ਲਾਈਨ ਕ੍ਰਾਸ ਕਰ ਰਿਹਾ ਹੈ। ਉਸ ਲੜਕੇ ਦਾ ਘਰ 'ਚ ਆਪਣਾ ਕੋਈ ਸਟੈਂਡ ਨਹੀਂ ਹੈ।
https://www.instagram.com/p/B5b-VlugVd0/
ਜਦੋਂ ਹਿਮਾਂਸ਼ੀ ਘਰ 'ਚ ਗਈ ਸੀ ਉਦੋਂ ਉਨ੍ਹਾਂ ਪਾਰਸ ਨੂੰ ਭਰਾ ਮੰਨਿਆ ਸੀ ਪਰ ਪਾਰਸ ਨੇ ਹਿਮਾਂਸ਼ੀ ਬਾਰੇ ਕਾਫ਼ੀ ਚੀਪ ਗੱਲਾਂ ਕਹੀਆਂ, ਉਸ ਦੀ ਫਿੱਗਰ 'ਤੇ ਟੌਂਟ ਮਾਰੀ। ਮੈਂ ਸਿਰਫ਼ ਇੰਨਾ ਕਹਿ ਸਕਦੀ ਹਾਂ ਕਿ ਲੋਕ ਉਸ ਦੀ ਪਰਵਰਿਸ਼ ਦੇਖ ਰਹੇ ਹਨ।
https://www.instagram.com/p/B5YH1XGgGwA/
ਕਿਹੜਾ ਭਰਾ ਆਪਣੀ ਭੈਣ ਨੂੰ ਅਜਿਹੀਆਂ ਗੰਦੀਆਂ ਗੱਲਾਂ ਬੋਲਦਾ ਹੈ। ਉਸ ਦੀ ਪਰਵਰਿਸ਼ ਅਜਿਹੇ ਮਾਹੌਲ 'ਚ ਹੋਈ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਰਿਸ਼ਤਿਆਂ ਦੀ ਕਿਵੇਂ ਇੱਜ਼ਤ ਕਰਨੀ ਚਾਹੀਦੀ ਹੈ। ਰਹੀ ਫਿੱਗਰ ਦੀ ਗੱਲ ਤਾਂ ਮੇਰੀ ਬੇਟੀ ਹਰ ਤਰ੍ਹਾਂ ਨਾਲ ਖ਼ੂਬਸੂਰਤ ਹੈ।