ਪ੍ਰਸ਼ੰਸਕਾਂ ਦੇ ਇਸ ਤਰ੍ਹਾਂ ਦੇ ਟਵੀਟ ਦੇਖਕੇ ਹਿਮਾਂਸ਼ੀ ਖੁਰਾਣਾ ਦਾ ਚੜਿਆ ਪਾਰਾ, ਦਿੱਤਾ ਇਹ ਜਵਾਬ

Written by  Rupinder Kaler   |  September 02nd 2020 02:34 PM  |  Updated: September 02nd 2020 02:34 PM

ਪ੍ਰਸ਼ੰਸਕਾਂ ਦੇ ਇਸ ਤਰ੍ਹਾਂ ਦੇ ਟਵੀਟ ਦੇਖਕੇ ਹਿਮਾਂਸ਼ੀ ਖੁਰਾਣਾ ਦਾ ਚੜਿਆ ਪਾਰਾ, ਦਿੱਤਾ ਇਹ ਜਵਾਬ

ਆਸਿਮ ਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਕੁਝ ਲੋਕਾਂ ਨੂੰ ਬਹੁਤ ਪਸੰਦ ਹੈ ਤੇ ਕੁਝ ;ਲੋਕ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਇਹ ਜੋੜੀ ਬਿਲਕੁਲ ਪਸੰਦ ਨਹੀਂ ਹੈ । ਅਜਿਹੇ ਹੀ ਕੁਝ ਲੋਕਾਂ ਨੂੰ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਹਿਮਾਂਸ਼ੀ ਨੇ ਕਿਹਾ ਕਿ ਉਹ ਆਸਿਮ ਨਾਲ ਆਪਣਾ ਆਖਰੀ ਪ੍ਰੋਜੈਕਟ ਕਰ ਰਹੀ ਹੈ । ਦਰਅਸਲ ਹਿਮਾਂਸ਼ੀ ਨੇ ਇਹ ਟਵੀਟ ਉਦੋਂ ਕੀਤਾ ਜਦੋਂ ਆਸਿਮ ਤੇ ਹਿਮਾਂਸ਼ੀ ਦੇ ਨਵੇਂ ਪ੍ਰੋਜੈਕਟ ਦਾ ਐਲਾਨ ਹੋਇਆ। ਇੱਕ ਫੈਨ ਨੇ ਟਵੀਟ ਕੀਤਾ ਕਿ ਹਾਂ ਸਭ ਲੋਕ ਨਵੇਂ ਪ੍ਰੋਜੈਕਟ ਦੇ ਐਲਾਨ ਤੋਂ ਪ੍ਰੇਸ਼ਾਨ ਹਨ ।

ਪਰ ਆਸਿਮ ਤੇ ਹਿਮਾਂਸ਼ੀ ਦਾ ਇਹ ਆਖਰੀ ਪ੍ਰੋਜੈਕਟ ਹੋਵੇਗਾ ਤੇ ਹੁਣ ਅਸੀਂ ਸਿਰਫ ਆਸਿਮ ਨੂੰ ਸਪੋਰਟ ਕਰਾਂਗੇ। ਇਸ ਤੋਂ ਬਾਅਦ ਇੱਕ ਹੋਰ ਟਵੀਟ ਆਇਆ, ਜਿਸ ਵਿੱਚ ਹਿਮਾਂਸ਼ੀ ਨੂੰ ਕਿਹਾ ਕਿ ਤੁਹਾਨੂੰ ਗਾਣੇ ਸਿਰਫ ਆਸਿਮ ਕਰਕੇ ਮਿਲਦੇ ਹਨ, ਆਪਣੇ ਆਪ ਨੂੰ ਜ਼ਿਆਦਾ ਨਾ ਸਮਝੋ।

ਇੱਕ ਫੈਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਹਿਮਾਂਸ਼ੀ ਆਸਿਮ ਨੂੰ ਕੰਟਰੋਲ ਕਰ ਰਹੀ ਹੈ, ਜਿਸ ਕਰਕੇ ਉਹ ਕਾਫੀ ਨਾਖੁਸ਼ ਹੈ। ਹਿਮਾਂਸ਼ੀ ਖੁਰਾਣਾ ਨੇ ਵੀ ਸਾਰੇ ਟਵੀਟਸ ਦਾ ਜਵਾਬ ਦਿੱਤਾ। ਪਹਿਲਾਂ ਹਿਮਾਂਸ਼ੀ ਨੇ ਦੱਸਿਆ ਕਿ ਦੋਵਾਂ ਨੂੰ ਕਈ ਪ੍ਰੋਜੈਕਟਸ ਆਫ਼ਰ ਹੋ ਰਹੇ ਹਨ ਤੇ ਇਹ ਆਖਰੀ ਪ੍ਰੋਜੈਕਟ ਨਹੀਂ ਹੋਏਗਾ। ਇਸ ਤੋਂ ਬਾਅਦ ਟਵਿੱਟਰ 'ਤੇ ਬਹਿਸ ਕਾਫੀ ਵਧਦੀ ਗਈ, ਜਿਸ ਤੋਂ ਬਾਅਦ ਹਿਮਾਂਸ਼ੀ ਨੇ ਲਿਖ ਦਿੱਤਾ ਕਿ ਸਭ ਖੁਸ਼ ਰਹੋ ਇਹ ਸਾਡਾ ਆਖਰੀ ਪ੍ਰੋਜੈਕਟ ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network