ਇਸ ਬੰਦੇ ਨੂੰ ਹਿਮਾਂਸ਼ੀ ਖੁਰਾਣਾ ਦੇ ਬ੍ਰੇਕਅਪ ਲਈ ਠਹਿਰਾਇਆ ਗਿਆ ਜ਼ਿੰਮੇਵਾਰ, ਸੁਣ ਕੇ ਹਿਮਾਂਸ਼ੀ ਦਾ ਚੜਿਆ ਪਾਰਾ, ਸੁਣਾਈਆਂ ਖਰੀਆਂ-ਖਰੀਆਂ

written by Rupinder Kaler | January 22, 2020

ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅਪ ਹੋ ਗਿਆ ਹੈ । ਇਸ ਲਈ ਕਿਤੇ ਨਾ ਕਿਤੇ ਆਸਿਮ ਰਿਆਜ਼ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ । ਇੱਥੋਂ ਤੱਕ ਕਿ ਵਿੰਦੂ ਦਾਰਾ ਸਿੰਘ ਨੇ ਵੀ ਹਿਮਾਂਸ਼ੀ ਤੇ ਆਸਿਮ ਨੂੰ ਵਲੇਟੇ ਵਿੱਚ ਲਿਆ ਹੈ । ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹਿਮਾਂਸ਼ੀ ਖੁਰਾਣਾ ਨੇ ਆਸਿਮ ਦੀ ਹਿਮਾਇਤ ਕੀਤੀ ਹੈ । ਹਿਮਾਂਸ਼ੀ ਨੇ ਇੱਕ ਗੱਲ ਤੇ ਦੁੱਖ ਜਤਾਇਆ ਹੈ ਕਿ ਉਸ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਆਸਿਮ ਨੂੰ ਬਹੁਤ ਕੁਝ ਸੁਣਨਾ ਪੈ ਰਿਹਾ ਹੈ । https://www.instagram.com/p/B7lpjkqhA0v/ ਹਿਮਾਂਸ਼ੀ ਨੇ ਟਵੀਟ ਕਰਕੇ ਲਿਖਿਆ ਹੈ ਕਿ ‘ਸੌਰੀ ਆਸਿਮ ਤੁਹਾਨੂੰ ਅੱਜ ਬਹੁਤ ਕੁਝ ਸੁਣਨਾ ਪਿਆ, ਮੇਰੇ ਵਾਸਤੇ ਇਹ ਸਭ ਕੁਝ ਹੈਰਾਨ ਕਰਨ ਵਾਲਾ ਸੀ । ਇਸ ਸਮੇਂ ਤੁਹਾਨੂੰ ਹੌਸਲੇ ਦੀ ਜ਼ਰੂਰਤ ਹੈ ਤੇ ਮੈਂ ਵੀ ਬਹੁਤ ਦੁਖੀ ਹਾਂ ….ਇੱਕ ਹੋਰ ਗੱਲ ‘ਤੇਰੀਆਂ ਮੁੱਹਬਤਾਂ’ ਗਾਣਾ ਹੈ, ਉਸ ਵਿੱਚ ਮੇਰੇ ਨਾਲ ਕੋ-ਸਿੰਗਰ ਹੈ, ਉਹ ਚਾਓ ਨਹੀਂ ਹੈ । ਮੈਂ ਤੇ ਆਸਿਮ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ’ । [embed]https://www.instagram.com/p/B7ki-frBjT3/[/embed] ਹਿਮਾਂਸ਼ੀ ਨੇ ਅੱਗੇ ਲਿਖਿਆ ਹੈ ‘ਮੈਂ ਜਾਣਦੀ ਹਾਂ ਕਿ ਮੇਰੇ ਤੇ ਆਸਿਮ ਦੇ ਪ੍ਰਸ਼ੰਸਕ ਕਾਫੀ ਦੁਖੀ ਹਨ । ਮੈਂ ਹਾਲੇ ਸਹੀ ਹਲਾਤਾਂ ਵਿੱਚ ਨਹੀਂ ਹਾਂ, ਪਰ ਜਾਣਦੀ ਹਾਂ ਕਿ ਕੁਝ ਚੰਗਾ ਹੋਣ ਵਾਲਾ ਹੈ । ਇਹ ਮੇਰੀ ਤੇ ਆਸਿਮ ਦੀ ਨਿੱਜੀ ਜ਼ਿੰਦਗੀ ਹੈ। ਪਰ ਮੈਂ ਖੁਸ਼ ਹਾਂ ਕਿ ਆਸਿਮ ਨੇ ਅੱਜ ਬੋਲਿਆ ਕਿ ਮੈਂ ਹਿਮਾਂਸ਼ੀ ਨੂੰ ਪਿਆਰ ਕਰਦਾ ਹਾਂ । ਕਿਰਪਾ ਕਰਕੇ ਗਲਤ ਗੱਲਾਂ ਨਾ ਕਰੋ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ’ । [embed]https://www.instagram.com/p/B7V21_mBSQ2/[/embed] ਉਸ ਨੇ ਅੱਗੇ ਲਿਖਿਆ ਹੈ ਕਿ ‘ਮੈਂ ਸਭ ਕਲੀਅਰ ਕਰ ਦੇਵਾਂਗੀ । ਆਸਿਮ ਨੂੰ ਇਸ ਸਭ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ’ । ਇਸ ਤੋਂ ਬਾਅਦ ਹਿਮਾਂਸ਼ੀ ਨੇ ਵਿੰਦੂ ਦਾਰਾ ਸਿੰਘ ਨੂੰ ਵੀ ਲਪੇਟੇ ਵਿੱਚ ਲਿਆ । ਵਿੰਦੂ ਦਾਰਾ ਸਿੰਘ ਨੇ ਹਿਮਾਂਸ਼ੀ ਨੂੰ ਕਿਹਾ ਸੀ ਕਿ ਉਸ ਨੇ ਆਸਿਮ ਤੇ ਸ਼ੋਅ ਦੇ ਲਈ 9 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ । [embed]https://www.instagram.com/p/B7jG53sBctF/[/embed] ਹਿਮਾਂਸ਼ੀ ਨੇ ਵਿੰਦੂ ਨੂੰ ਜਵਾਬ ਦਿੰਦੇ ਹੋਏ ਲਿਖਿਆ ‘ ਮਿਸਟਰ ਵਿੰਦੂ ਦਾਰਾ ਸਿੰਘ, ਆਪਣੀ ਲਿਮਿਟ ਕਰਾਸ ਨਾ ਕਰ । ਆਸਿਮ ਤੇ ਮੇਰਾ ਰਿਸ਼ਤਾ ਤੁਹਾਡੀ ਸਮਝ ਤੋਂ ਪਰੇ ਹੈ ਤੇ ਤੂੰ ਸਮਝ ਵੀ ਨਹੀਂ ਸਕੇਗਾ । ਆਸਿਮ ਦੀ ਲਵ ਲਾਈਫ ਵਿੱਚ ਤੁਹਾਨੂੰ ਦਿਲਚਸਪੀ ਨਹੀਂ ਲੈਣੀ ਚਾਹੀਦੀ । ਮੇਰੇ ਵਾਸਤੇ ਆਸਿਮ ਸਭ ਤੋਂ ਵਧੀਆ ਇਨਸਾਨ ਹੈ’ ।

0 Comments
0

You may also like