ਹਿਮਾਂਸ਼ੀ ਖੁਰਾਣਾ ਨੇ ਆਪਣੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Written by  Shaminder   |  January 04th 2022 06:14 PM  |  Updated: January 04th 2022 06:14 PM

ਹਿਮਾਂਸ਼ੀ ਖੁਰਾਣਾ ਨੇ ਆਪਣੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਹਿਮਾਂਸ਼ੀ ਖੁਰਾਣਾ (Himanshi Khurana )ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਵੀਆਂ ਤਸਵੀਰਾਂ (New Pics) ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਸ ਦਾ ਵੱਖੋ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਹ ਤਸਵੀਰਾਂ ਹਿਮਾਂਸ਼ੀ ਖੁਰਾਣਾ ਦੇ ਮੂਡ ਨੂੰ ਦਰਸਾ ਰਹੀਆਂ ਹਨ ।

Himanshi Khurana image From instagram

ਹੋਰ ਪੜ੍ਹੋ : ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ ‘ਮਾਂ ਦਾ ਸੋਹਣਾ’ ਦੀ ਸ਼ੂਟਿੰਗ ਸ਼ੁਰੂ, ਅਦਾਕਾਰ ਨੇ ਸੈੱਟ ਤੋਂ ਵੀਡੀਓ ਕੀਤਾ ਸਾਂਝਾ

ਇਨ੍ਹਾਂ ਤਸਵੀਰਾਂ ‘ਚ ਹਿਮਾਂਸ਼ੀ ਕਦੇ ਗੁੱਸੇ ਵਾਲੇ, ਕਦੇ ਆਪਣੀ ਮੁਸਕਰਾਹਟ ਵਿਖਾ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

Himanshi Khurana image From instagram

ਹਿਮਾਂਸ਼ੀ ਖੁਰਾਣਾ ਏਨੀਂ ਦਿਨੀਂ ਵਿਦੇਸ਼ ‘ਚ ਹੈ ਅਤੇ ਉੱਥੋਂ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਸ ਨੇ ਆਪਣੀ ਆਵਾਜ਼ ‘ਚ ਵੀ ਕਈ ਗੀਤ ਕੱਢੇ ਹਨ । ਹਿਮਾਂਸ਼ੀ ਖੁਰਾਣਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਸ਼ਹਿਨਾਜ਼ ਗਿੱਲ ਦੇ ਨਾਲ ਉਹ ਬਿੱਗ ਬੌਸ ਦੇ ਘਰ ‘ਚ ਨਜ਼ਰ ਆਈ ਸੀ । ਇਸ ਸ਼ੋਅ ਦੇ ਦੌਰਾਨ ਵੀ ਦੋਵਾਂ ਦਾ ਵਿਵਾਦ ਹੋਇਆ ਸੀ । ਹਿਮਾਂਸ਼ੀ ਖੁਰਾਣਾ ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਨਜ਼ਰ ਆਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network