ਹਿਮਾਂਸ਼ੀ ਖੁਰਾਣਾ ਨੇ ਕਿਸਾਨਾਂ ਦੇ ਹੱਕ ਵਿੱਚ ਅਜਿਹੀ ਗੱਲ ਕਹੀ ਕਿ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ
ਹਿਮਾਂਸ਼ੀ ਖੁਰਾਣਾ ਨੇ ਕਿਸਾਨਾਂ ਦੇ ਹੱਕ ਵਿੱਚ ਅਜਿਹੀ ਗੱਲ ਕਹੀ ਕਿ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ
ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਹਮੇਸ਼ਾ ਆਪਣੇ ਕੰਮ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਪਰ ਏਨੀਂ ਦਿਨੀਂ ਉਹ ਕਿਸਾਨਾਂ ਦੀ ਹਿਮਾਇਤ ਕਰਨ ਕਰਕੇ ਚਰਚਾ ਵਿੱਚ ਹੈ ।
ਹੋਰ ਪੜ੍ਹੋ :
ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਦੇ ਬਾਵਜੂਦ ਬਾਲੀਵੁੱਡ ਦਾ ਫ਼ਿਲਮ ਨਿਰਮਾਤਾ ਹੋਇਆ ਕੋਰੋਨਾ ਦਾ ਸ਼ਿਕਾਰ
image from himanshi-khurana's instagram
ਹਿਮਾਂਸ਼ੀ ਟਵਿੱਟਰ ਤੇ ਪਾਈ ਪੋਸਟ ਨੂੰ ਲੈ ਕੇ ਚਰਚਾ ਵਿੱਚ ਹੈ । ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਹੈ । ਹਿਮਾਂਸ਼ੀ ਨੇ ਆਪਣੇ ਟਵਿੱਟਰ ਤੇ ਪੋਹਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਨੇ ਬਹੁਤ ਹੀ ਦਿਲਚਸਪ ਗੱਲ ਲਿਖੀ ਹੈ ।
image from himanshi-khurana's instagram
ਹਿਮਾਂਸ਼ੀ ਨੇ ਲਿਖਿਆ ਹੈ ‘ਪੋਹਾ ਕਿਵੇਂ ਬਣਦਾ ਹੈ …ਚੌਲਾਂ ਦਾ ਅਤੇ ਚੌਲ ਕਿਥੋਂ ਆਉਂਦੇ ਹਨ ਸ਼ਾਇਦ ਫੈਕਟਰੀ ਵਿੱਚ ਬਣਦੇ ਹਨ ….ਰੱਬ ਜਾਣੇ ਕੀ ਪਤਾ ਬਣ ਹੀ ਜਾਣ’ । ਹਿਮਾਂਸ਼ੀ ਦੀ ਇਸ ਪੋਸਟ ਤੇ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਹੈ । ਹਿਮਾਂਸ਼ੀ ਨੇ ਇਸ ਪੋਸਟ ਰਾਹੀਂ ਸਮੇਂ ਦੀਆਂ ਸਰਕਾਰਾਂ ਨੂੰ ਲੰਮੇਂ ਹੱਥੀਂ ਲਿਆ ਹੈ ਕਿਉਂਕਿ ਕਿਸਾਨ ਧਰਨੇ ਤੇ ਬੈਠੇ ਹਨ ਤੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ॥