
ਹਿਮਾਂਸ਼ੀ ਖੁਰਾਣਾ (Himanshi Khurana) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਅਦਾਕਾਰਾ ਨੇ ਆਪਣੇ ਜਨਮਦਿਨ ਦੇ ਸੈਲੀਬ੍ਰੇਸ਼ਨ (Birthday Celebration) ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਦੋਸਤਾਂ ਦੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਅਦਾਕਾਰਾ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ।

ਹੋਰ ਪੜ੍ਹੋ : ਸੰਨੀ ਦਿਓਲ ਨੇ ਪੁੱਤਰ ਕਰਣ ਨੂੰ ਦਿੱਤਾ ਖ਼ਾਸ ਸੁਨੇਹਾ ਕਿਹਾ ‘ਤੂੰ ਜ਼ਿੰਦਗੀ ‘ਚ ਕਾਮਯਾਬ ਹੋਵੇਂਗਾ ਕਿਉਂਕਿ ਤੂੰ….’
ਹਿਮਾਂਸ਼ੀ ਦਾ ਜਨਮ 27 ਨਵੰਬਰ 1991 ਨੂੰ ਸ੍ਰੀ ਕੀਰਤਪੁਰ ਸਾਹਿਬ ‘ਚ ਹੋਇਆ ।ਹਿਮਾਂਸ਼ੀ ਮੂਲ ਰੂਪ ਵਿੱਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ । ਉਹ ਹੁਣ ਤੱਕ ਕਈ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ । ਪਰ ਉਹਨਾਂ ਨੂੰ ਅਸਲ ਪਹਿਚਾਣ ‘ਸਾਡਾ ਹੱਕ’ਫ਼ਿਲਮ ਤੋਂ ਮਿਲੀ ਸੀ । ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੀ ਮਾਂ ਦਾ ਰਿਹਾ ਹੈ ।
ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਫੈਨ ਨੇ ਦੇਬੀ ਲਈ ਬਣਵਾਇਆ ਟੈਟੂ, ਕਿਹਾ ਤੁਹਾਡੇ ਪਿਆਰ ਦਾ ਕਰਜ਼ਦਾਰ ਰਹਾਂਗਾ
ਉਹ ਅਕਸਰ ਆਪਣੀ ਮਾਂ ਸੁਨੀਤ ਕੌਰ ਦਾ ਜਿਕਰ ਕਰਦੀ ਹੈ । ਹਿਮਾਂਸ਼ੀ ਦੇ ਦੋ ਛੋਟੇ ਭਰਾ ਹਨ । ਹਿਤੇਸ਼ ਖੁਰਾਣਾ ਤੇ ਅਪਰਮ ਦੀਪ । ਦੋਵੇਂ ਭਰਾ ਹਿਮਾਂਸ਼ੀ ਨਾਲ ਬਹੁਤ ਪਿਆਰ ਕਰਦੇ ਹਨ । ਹਿਮਾਂਸ਼ੀ ਦੇ ਪਿਤਾ ਦਾ ਨਾਂਅ ਕੁਲਦੀਪ ਖੁਰਾਣਾ ਹੈ ।ਹਿਮਾਂਸ਼ੀ ਖੁਰਾਣਾ ਹੁਣ ਤੱਕ ਕਈ ਗੀਤਾਂ ‘ਚ ਕੰਮ ਕਰ ਚੁੱਕੀ ਹੈ ।

ਉਸ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਉਸ ਨੂੰ ਅਸਲ ਪਛਾਣ ਮਿਲੀ ਸੀ ਫ਼ਿਲਮ ‘ਸਾਡਾ ਹੱਕ’ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ । ਜਿਸ ਤੋਂ ਬਾਅਦ ਹਿਮਾਂਸ਼ੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਹਿਮਾਂਸ਼ੀ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਇਸ ਖੇਤਰ ‘ਚ ਕੰਮ ਕਰੇਗੀ । ਅੱਜ ਕੱਲ੍ਹ ਹਿਮਾਂਸ਼ੀ ਖੁਰਾਣਾ ਹਰ ਦੂਜੇ ਗੀਤ ‘ਚ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਗੀਤ ਵੀ ਕੱਢ ਚੁੱਕੀ ਹੈ ।
ਹਿਮਾਂਸ਼ੀ ਖੁਰਾਣਾ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਕੋਲਡ ਡਰਿੰਕ ਤੋਂ ਦੂਰ ਰਹਿੰਦੀ ਹੈ ।ਉਸ ਨੇ ਅੱਜ ਤੱਕ ਕੋਲਡ ਡਰਿੰਕ ਨੂੰ ਹੱਥ ਤੱਕ ਨਹੀਂ ਲਗਾਇਆ ਹੈ ।
View this post on Instagram