
Himanshi Khurana visits Sri Bagalmukhi temple: ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਛੂਟੀਆਂ ਦਾ ਆਨੰਦ ਮਾਣ ਰਹੀ ਹੈ। ਬੀਤੇ ਮਾਤਾ ਜਵਾਲਾ ਜੀ ਵਿਖੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਦਾਕਾਰਾ ਹਿਮਾਚਲ ਵਿਖੇ ਸ਼੍ਰੀ ਬਗਲਮੁੱਖੀ ਮੰਦਿਰ 'ਚ ਦਰਸ਼ਨ ਕਰਨ ਪਹੁੰਚੀ। ਇਥੋਂ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਅਦਾਕਾਰਾ ਹਿਮਾਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਹਿਮਾਂਸ਼ੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਹਿਮਾਚਲ ਵਿੱਚ ਆਪਣੀ ਵਿਨਟਰ ਵਕੇਸ਼ਨਸ ਦਾ ਆਨੰਦ ਮਾਣ ਰਹੀ ਹੈ। ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਸ਼੍ਰੀ ਬਗਲਮੁੱਖੀ ਮੰਦਿਰ ਦੀਆਂ ਹਨ। ਅਦਾਕਾਰਾ ਸ਼੍ਰੀ ਬਗਲਮੁੱਖੀ ਮੰਦਿਰ ਵਿਖੇ ਮਾਤਾ ਦੇ ਦਰਸ਼ਨ ਕਰਨ ਪਹੁੰਚੀ। ਅਦਾਕਾਰਾ ਇੱਥੇ ਬੇਹੱਦ ਸਿੰਪਲ ਤੇ ਨੋ ਮੇਅਕਪ ਲੁੱਕ ਵਿੱਚ ਨਜ਼ਰ ਆਈ।

ਹਿਮਾਂਸ਼ੀ ਖੁਰਾਣਾ ਨੇ ਆਪਣੇ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੀ ਹੋਈ ਹੈ ਅਤੇ ਅਦਾਕਾਰਾ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ‘ਚ ਹਿਮਾਂਸ਼ੀ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੇ ਹੋਈ ਦਿਖਾਈ ਦੇ ਰਹੀ ਹੈ ਤੇ ਦੂਜੀ ਤਸਵੀਰ ਦੇ ਵਿੱਚ ਉਹ ਮੰਦਰ ਦੇ ਬਾਹਰ ਖੜ੍ਹੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਮਾਤਾ ਦੇ ਦਰਸ਼ਨ ਕਰਨ ਦੌਰਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਨੇ 'ਪਠਾਨ' ਨੂੰ ਲੈ ਕੇ ਦਿੱਤੇ ਗਏ ਅਜੇ ਦੇਵਗਨ ਦੇ ਬਿਆਨ ਦੀ ਕੀਤੀ ਤਾਰੀਫ, ਪੋਸਟ ਸ਼ੇਅਰ ਕਰ ਕਿਹਾ ਧੰਨਵਾਦ
ਹਿਮਾਂਸ਼ੀ ਖੁਰਾਣਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
View this post on Instagram