ਸ਼ਾਹਰੁਖ ਖ਼ਾਨ ਨੇ 'ਪਠਾਨ' ਨੂੰ ਲੈ ਕੇ ਦਿੱਤੇ ਗਏ ਅਜੇ ਦੇਵਗਨ ਦੇ ਬਿਆਨ ਦੀ ਕੀਤੀ ਤਾਰੀਫ, ਪੋਸਟ ਸ਼ੇਅਰ ਕਰ ਕਿਹਾ ਧੰਨਵਾਦ

written by Pushp Raj | January 24, 2023 05:06pm

SRK Reacts On Ajays Statement about Pathaan: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਇਸ ਸਮੇਂ ਕਈ ਵਿਵਾਦਾਂ ਨਾਲ ਘਿਰੀ ਹੋਈ ਹੈ। ਇਸੇ ਵਿਚਾਲੇ ਅਜੇ ਦੇਵਗਨ ਨੇ ਆਪਣੀ ਫ਼ਿਲਮ 'ਭੋਲਾ' ਦੇ ਟੀਜ਼ਰ ਲਾਂਚ ਮੌਕੇ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਪਠਾਨ' ਦਾ ਸਮਰਥਨ ਕੀਤਾ। ਹੁਣ ਅਜੇ ਦੇ ਇਸ ਸਮਰਥਨ ਨੂੰ ਲੈ ਕੇ ਸ਼ਾਹਰੁਖ ਖ਼ਾਨ ਦਾ ਜਵਾਬ ਵੀ ਸਾਹਮਣੇ ਆਇਆ ਹੈ।

ਕਿੰਗ ਖ਼ਾਨ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਅਜੇ ਦੇਵਗਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਬਾਰੇ ਖ਼ਾਸ ਗੱਲ ਆਖੀ ਹੈ। ਅਜੇ ਦੇਵਗਨ ਦੇ ਬਿਆਨ ਦੀ ਵੀਡੀਓ ਨੂੰ ਟੈਗ ਕਰਦੇ ਹੋਏ ਸ਼ਾਹਰੁਖ ਖ਼ਾਨ ਨੇ ਆਪਣੇ ਟਵੀਟ ਵਿੱਚ ਲਿਖਿਆ, ''ਅਜੇ ਕਈ ਸਾਲਾਂ ਤੋਂ ਮੇਰੇ ਅਤੇ ਮੇਰੇ ਪਰਿਵਾਰ ਲਈ ਸੁਪੋਰਟ ਪਿੱਲਰ ਰਹੇ ਹਨ। ਉਹ ਇੱਕ ਸ਼ਾਨਦਾਰ ਅਤੇ ਖੂਬਸੂਰਤ ਵਿਅਕਤੀ ਹਨ। ਸ਼ਾਂਤ ਅਤੇ ਮਜ਼ਬੂਤ। "

ਦੱਸ ਦਈਏ ਕਿ ਬੀਤੇ ਦਿਨੀਂ ਫ਼ਿਲਮ 'ਭੋਲਾ' ਦੇ ਟੀਜ਼ਰ ਲਾਂਚ ਦੌਰਾਨ ਅਜੇ ਨੇ ਇੱਕ ਸਪੀਚ ਦਿੱਤੀ ਸੀ। ਆਪਣੇ ਇਸ ਸੰਬੋਧਨ ਵਿੱਚ ਅਦਾਕਾਰ ਨੇ ਕਿਹਾ ਕਿ ਫ਼ਿਲਮ ਇੰਡਸਟਰੀ 'ਚ ਜੇਕਰ ਕੋਈ ਫ਼ਿਲਮ ਸਫਲ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।

image source instagram

ਕਾਗਾ, ਦ੍ਰਿਸ਼ਯਮ 2 ਸੁਪਰਹਿੱਟ ਫਿਲਮਾਂ ਤੋਂ ਬਾਅਦ, ਮੈਂ ਕਹਾਂਗਾ ਕਿ ਸਾਨੂੰ ਤਿੰਨ-ਚਾਰ ਹੋਰ ਸੁਪਰਹਿੱਟ ਫਿਲਮਾਂ ਦੀ ਲੋੜ ਹੈ। ਕਿਉਂਕਿ ਮਹਾਂਮਾਰੀ ਤੋਂ ਬਾਅਦ ਚੀਜ਼ਾਂ ਹੌਲੀ ਹੋ ਗਈਆਂ ਹਨ ਅਤੇ ਸਾਨੂੰ ਦਰਸ਼ਕਾਂ ਵਿੱਚ ਸਿਨੇਮਾਘਰਾਂ 'ਚ ਪਹੁੰਚ ਕੇ ਫਿਲਮਾਂ ਦੇਖਣ ਦੀ ਆਦਤ ਪੈਦਾ ਕਰਨ ਦੀ ਲੋੜ ਹੈ। ਮੈਂ ਚਾਹੁੰਦਾ ਹਾਂ ਕਿ ਹਰ ਫ਼ਿਲਮ ਸੁਪਰ ਡੁਪਰ ਹਿੱਟ ਹੋਵੇ।

ਸ਼ਾਹਰੁਖ ਸਟਾਰਰ ਫ਼ਿਲਮ 'ਪਠਾਨਟ ਬਾਰੇ ਗੱਲ ਕਰਦੇ ਹੋਏ ਅਜੇ ਨੇ ਕਿਹਾ, ''ਜਿਵੇਂ ਕਿ ਪਠਾਨ ਰਿਲੀਜ਼ ਹੋ ਰਹੀ ਹੈ ਅਤੇ ਇਸ ਦੀ ਅਡਵਾਂਸ ਬੁਕਿੰਗ ਬਾਰੇ ਜੋ ਵੀ ਰਿਪੋਰਟਾਂ ਅਸੀਂ ਪੜ੍ਹ ਰਹੇ ਹਾਂ ਉਹ ਸ਼ਾਨਦਾਰ ਲੱਗ ਰਹੀਆਂ ਹਨ ਅਤੇ ਮੈਂ ਇਹ ਗੱਲ ਆਪਣੇ ਦਿਲ ਦੀ ਤਹਿ ਤੋਂ ਕਹਿ ਰਿਹਾ ਹਾਂ ਅਤੇ ਮੈਂ ਸਾਰਿਆਂ ਨੂੰ ਕਹਿੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਬਾਰੇ ਬਹੁਤ ਖੁਸ਼ ਰਹਿਣਾ ਚਾਹੀਦਾ ਹੈ।"

ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਕੇਕ ਖਾਣ ਤੋਂ ਬਾਅਦ ਟੇਬਲ ਕਲਾਥ ਨਾਲ ਹੱਥ ਕੀਤਾ ਸਾਫ, ਵੀਡੀਓ ਵੇਖ ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

ਇੱਥੇ ਦੱਸ ਦੇਈਏ ਕਿ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਅਤੇ ਜੌਨ ਇਬ੍ਰਾਹਿਮ ਸਟਾਰਰ ਫ਼ਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਬਾਈਕਾਟ ਦਾ ਰੁਝਾਨ ਸ਼ੁਰੂ ਹੋ ਗਿਆ ਸੀ, ਪਰ ਇਸ ਵਿਚਾਲੇ ਸ਼ਾਹਰੁਖ ਦੇ ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ ਤੇ ਉਹ ਇਸ ਫ਼ਿਲਮ ਦੇ ਸੁਪਰਹਿੱਟ ਹੋਣ ਦੀ ਵੀ ਉਮੀਦ ਕਰ ਰਹੇ ਹਨ।

You may also like