ਹਿਮਾਂਸ਼ੀ ਖੁਰਾਣਾ ਭਰਾ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੀ ਆਈ ਨਜ਼ਰ, ਵੇਖੋ ਵੀਡੀਓ

written by Shaminder | August 12, 2022

ਰੱਖੜੀ (Raksha Bandhan) ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਦੇ ਨਾਲ ਮਨਾਇਆ ਗਿਆ ।ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ।ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੇ ਇਸ ਤਿਉਹਾਰ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਨੇ ਅਤੇ ਇਸ ਧਾਗੇ ‘ਚ ਛਿਪੀਆਂ ਹੁੰਦੀਆਂ ਨੇ ਭੈਣ ਦੀਆਂ ਆਪਣੇ ਭਰਾ ਲਈ ਅਪਾਰ ਅਸੀਸਾਂ ਤੇ ਪਿਆਰ ।

Himanshi Khurana , image From instagram

ਹੋਰ ਪੜ੍ਹੋ : ਆਸਿਮ ਰਿਆਜ਼ ਦਾ ਬਰਥਡੇ ਮਨਾਉਂਦੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਤਸਵੀਰਾਂ ਕੀਤੀਆਂ ਸਾਂਝੀਆਂ

ਵੀਰ ਵੀ ਆਪਣੀਆਂ ਭੈਣਾਂ ਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦਾ ਹੈ ।ਲੋਕ ਗੀਤਾਂ ‘ਚ ਵੀ ਅਕਸਰ ਭੈਣ ਭਰਾ ਦੇ ਇਸ ਨਿੱਘੇ ਰਿਸ਼ਤੇ ਦਾ ਜ਼ਿਕਰ ਹੁੰਦਾ ਏ। ਇੱਕ ਵੀਰ ਦੇਈਂ ਵੇ ਰੱਬਾ, ਮੇਰੀ ਸਾਰੀ ਉਮਰ ਦੇ ਮਾਪੇ।ਧੀਆਂ ਆਪਣੇ ਭਰਾਵਾਂ ਦੀ ਸਦਾ ਖੈਰ ਮੰਗਦੀਆਂ ਹਨ।

Himanshi Khurana ,,, image From instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ ਨਵਾਂ ਗੀਤ ‘ਪਿੰਜਰਾ’ ਰਿਲੀਜ਼

ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਸ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਇਸ ਤੋਂ ਇਲਾਵਾ ਹੋਰ ਕਈ ਸੈਲੀਬ੍ਰੇਟੀਜ਼ ਵੀ ਇਸ ਤਿਉਹਾਰ ਨੂੰ ਮਨਾਉਂਦੀਆਂ ਦਿਖਾਈ ਦਿੱਤੀਆਂ ਹਨ ।

Image Source: Instagram

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਬਤੌਰ ਮਾਡਲ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦਾ ਸਬੰਧ ਕੀਰਤਪੁਰ ਸਾਹਿਬ ਦੇ ਨਾਲ ਹੈ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਹਿਮਾਂਸ਼ੀ ਖੁਰਾਣਾ ਬਿੱਗ ਬੌਸ ‘ਚ ਆਉਣ ਤੋਂ ਬਾਅਦ ਕਾਫੀ ਚਰਚਾ ‘ਚ ਰਹੀ ਹੈ ।

You may also like