
ਪੰਜਾਬੀ ਮਿਊਜ਼ਿਕ ਜਗਤ ਦੇ ਦਮਦਾਰ ਆਵਾਜ਼ ਦੇ ਮਾਲਕ ਗਾਇਕ ਹਿੰਮਤ ਸੰਧੂ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ‘My Game’ ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ।

ਹੋਰ ਪੜ੍ਹੋ : ‘ਤੁਣਕਾ ਤੁਣਕਾ’: ਅਫਸਾਨਾ ਖ਼ਾਨ ਤੇ ਹਰਦੀਪ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Raahi’ ਗੀਤ, ਦੇਖੋ ਵੀਡੀਓ

ਇਸ ਗੀਤ ‘ਚ ਉਨ੍ਹਾਂ ਨੇ ਮਿਹਨਤ ਕਰਨ ਵਾਲਿਆਂ ਦੇ ਬੁਲੰਦ ਹੌਸਲਿਆਂ ਦੀ ਗੱਲ ਕੀਤੀ ਹੈ। ਇਸ ਗੀਤ ਦੇ ਬੋਲ Himmat Sandhu ਨੇ ਖੁਦ ਹੀ ਲਿਖੇ ਨੇ ਤੇ ਮਿਊਜ਼ਿਕ SNIPR ਨੇ ਦਿੱਤਾ ਹੈ। ਗਾਣੇ ਦਾ ਵੀਡੀਓ Gurdas Media Works ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਹਿੰਮਤ ਸੰਧੂ ਦੇ ਹੀ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਇੱਕ ਮੋਟੀਵੇਸ਼ਨਲ ਟਰੈਕ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ।

ਜੇ ਗੱਲ ਕਰੀਏ ਹਿੰਮਤ ਸੰਧੂ ਦੇ ਵਰਕ ਵਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਸਾਬ, ਮਰਜ਼ੀ ਦੇ ਫੈਸਲੇ, ਜੱਟ ਮੂਡ, ਧੋਖਾ ਵਰਗੇ ਕਈ ਗੀਤ ਸ਼ਾਮਿਲ ਨੇ। ਦੱਸ ਦਈਏ ਹਿੰਮਤ ਸੰਧੂ ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ ਦੇ ਸੱਤਵੇਂ ਸੀਜ਼ਨ ਦੇ ਸੈਕਿੰਡ ਰਨਰ ਅੱਪ ਵੀ ਰਹੇ ਨੇ । ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।