Trending:
ਹਿੰਮਤ ਸੰਧੂ ਦਾ ਨਵਾਂ ਗੀਤ ‘ਬਿੱਗ ਬੈਂਗ ਭੰਗੜਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਹਿੰਮਤ ਸੰਧੂ (Himmat Sandhu) ਦਾ ਨਵਾਂ ਗੀਤ ‘ਬਿੱਗ ਬੈਂਗ ਭੰਗੜਾ’ (BIG BANG BHANGRA)ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਗਿੱਲ ਮਾਧੀਪੁਰਾ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਸਨਾਈਪਰ ਨੇ ਦਿੱਤਾ ਹੈ । ਇਹ ਗੀਤ ਇੱਕ ਬੀਟ ਸੌਂਗ ਹੈ ਜੋ ਕਿ ਹਰ ਕਿਸੇ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਰਿਹਾ ਹੈ । ਹਿੰਮਤ ਸੰਧੂ ਦਾ ਇਹ ਗੀਤ ‘ਮਾਈ ਗੇਮ’ ਐਲਬਮ ਦਾ ਹੈ, ਜਿਸ ‘ਚ ਦੋਸਤੀ ਦੀ ਗੱਲ ਕੀਤੀ ਗਈ ਹੈ ਕਿ ਜਿਸ ‘ਚ ਹਿੰਮਤ ਸੰਧੂ ਦੱਸ ਰਹੇ ਨੇ ਕਿ ਉਹ ਦੋਸਤੀ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ।
Image From Himmat Sandhu Song
ਹੋਰ ਪੜ੍ਹੋ : ਹੁਣ ਹਾਲੀਵੁੱਡ ‘ਚ ਨਜ਼ਰ ਆਏਗੀ ਨੀਰੂ ਬਾਜਵਾ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਿੰਮਤ ਸੰਧੂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ਦੇ ਲਈ ਵੀ ਗੀਤ ਗਾ ਚੁੱਕੇ ਹਨ ।
View this post on Instagram
ਬਲੈਕੀਆ ਫ਼ਿਲਮ ਦਾ ਟਾਈਟਲ ਟ੍ਰੈਕ ਵੀ ਹਿੰਮਤ ਸੰਧੂ ਨੇ ਹੀ ਗਾਇਆ ਸੀ ।ਹਿੰਮਤ ਸੰਧੂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ।

Image From Instagramਮਿਊੁਜ਼ਿਕ ‘ਚ ਆਪਣਾ ਕਰੀਅਰ ਬਨਾਉਣ ਦੇ ਲਈ ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿੱਤੀ ਸੀ । ਹਿੰਮਤ ਸੰਧੂ ਸਕੂਲ ‘ਚ ਆਪਣੀ ਗਾਇਕੀ ਦੇ ਹੁਨਰ ਨੂੰ ਸਕੂਲ ਸਮੇਂ ‘ਚ ਪ੍ਰਦਰਸ਼ਿਤ ਕਰਦੇ ਰਹਿੰਦੇ ਸਨ ।