ਹਿਨਾ ਖ਼ਾਨ ਨੇ ਹਰੇ ਰੰਗ ਦੇ ਪੰਜਾਬੀ ਸੂਟ ‘ਚ ਕਰਵਾਇਆ ਨਵਾਂ ਫੋਟੋਸ਼ੂਟ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਪੰਜਾਬੀ ਲੁੱਕ

written by Lajwinder kaur | December 17, 2021

ਐਕਟਰੈੱਸ ਹਿਨਾ ਖ਼ਾਨ Hina Khan ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟੀਵ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਲੇਟੈਸਟ ਫੋਟੋਸ਼ੂਟ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੀ ਹਾਂ ਉਨ੍ਹਾਂ ਨੇ ਪੰਜਾਬੀ ਸ਼ੂਟ ਚ ਆਪਣੀ ਦਿਲਕਸ਼ ਅਦਾਵਾਂ ਵਾਲੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਜੀ ਹਾਂ ਤਸਵੀਰਾਂ 'ਚ ਦੇਖ ਸਕਦੇ ਹੋ ਹਿਨਾ ਖ਼ਾਨ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ। ਜਿਸ 'ਚ ਉਹ ਬਹੁਤ ਹੀ ਹਸੀਨ ਲੱਗ ਰਹੀ ਹੈ। ਹਿਨਾ ਖਾਨ ਨੇ ਸੂਟ ਦੇ ਰੰਗ ਦੇ ਨਾਲ ਮੈਚਿੰਗ ਜਿਊਲਰੀ ਕੈਰੀ ਕੀਤੀ ਹੋਈ ਹੈ ਜੋ ਕਿ ਹੀਨਾ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਨੇ। ਹੀਨਾ ਨੇ ਆਪਣੇ ਵਾਲਾਂ ਵਿੱਚ ਗੁਲਾਬ ਦਾ ਫੁੱਲ ਵੀ ਲਗਾਇਆ ਹੋਇਆ ਹੈ ਜੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਨੂੰ ਸਾਬਿਤ ਕਰ ਰਿਹਾ ਹੈ। ਹਿਨਾ ਖਾਨ ਨੇ ਨਵੀਆਂ ਤਸਵੀਰਾਂ 'ਚ ਹਲਕਾ ਮੇਕਅੱਪ ਕੀਤਾ ਹੈ। ਹਰੇ ਰੰਗ ਦਾ ਆਈਸ਼ੈਡੋ ਹਿਨਾ ਦੇ ਲੁੱਕ ਨੂੰ ਪੂਰਾ ਕਰ ਰਿਹਾ ਹੈ।

hina khan enjoying maldives-min Image Source: instagrama

ਹਿਨਾ ਖ਼ਾਨ ਇਨ੍ਹਾਂ ਤਸਵੀਰਾਂ 'ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਜਿਸ ਕਰਕੇ ਪ੍ਰਸ਼ੰਸਕ ਵੀ ਹਿਨਾ ਦੀ ਖ਼ੂਬ ਤਾਰੀਫਾਂ ਕਰ ਰਹੇ ਨੇ। ਹਿਨਾ ਖ਼ਾਨ ਦਾ ਇਹ ਲੁੱਕ ਕਈ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਵਿਆਹ ਦੇ ਸੀਜ਼ਨ ਚੱਲ ਰਿਹਾ ਹੈ ਤੇ ਹਿਨਾ ਦਾ ਇਹ ਸਟਾਈਲ ਵੈਡਿੰਗ ਪ੍ਰੋਗਰਾਮਾਂ ਲਈ ਬਹੁਤ ਫਿੱਟ ਬੈਠਦਾ ਹੈ।

ਹੋਰ ਪੜ੍ਹੋ : ਰਣਜੀਤ ਬਾਵਾ ਦੇ ਗੀਤਾਂ ‘ਤੇ ਯੋਗਰਾਜ ਸਿੰਘ ਨੇ ਡਾਂਸ ਕੀਤਾ, ਰਣਜੀਤ ਬਾਵਾ ਨੇ ਸ਼ੇਅਰ ਕੀਤੀ ਵੀਡੀਓ

hina khan new pics Image Source: instagrama

ਦੱਸ ਦਈਏ ਹਿਨਾ ਖ਼ਾਨ ਮਸ਼ਹੂਰ ਟੀਵੀ ਸੀਰੀਅਲ 'ਯੇ ਰਿਸ਼ਤਾ ਕਿਯਾ ਕਹਿਲਾਤਾ ਹੈ' ਤੋਂ ਕਾਫੀ ਪ੍ਰਸਿੱਧੀ ਹਾਸਿਲ ਕੀਤੀ। ਇਸ ਸੀਰੀਅਲ ਤੋਂ ਉਹ ਹਿੰਦੁਸਤਾਨ ਦੇ ਘਰ-ਘਰ ਤੱਕ ਪਹੁੰਚ ਗਈ। ਹਿਨਾ ਖਾਨ ਹੁਣ ਫ਼ਿਲਮੀ ਦੁਨੀਆ 'ਚ ਨਾਂ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਲਈ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਚ ਉਹ ਕਈ ਮਿਊਜ਼ਿਕ ਵੀਡੀਓ ‘ਚ ਬਤੌਰ ਮਾਡਲ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

 

View this post on Instagram

 

A post shared by HK (@realhinakhan)

 

 

View this post on Instagram

 

A post shared by HK (@realhinakhan)

You may also like