ਕੋਰੋਨਾ ਵਾਇਰਸ ਕਰਕੇ ਹਾਕੀ ਖਿਡਾਰੀ ਰਵਿੰਦਰਪਾਲ ਸਿੰਘ ਦਾ ਦਿਹਾਂਤ

written by Rupinder Kaler | May 08, 2021

ਸਾਬਕਾ ਭਾਰਤੀ ਹਾਕੀ ਖਿਡਾਰੀ ਰਵਿੰਦਰਪਾਲ ਸਿੰਘ ਦੀ ਕੋਵਿਡ -19 ਨਾਲ ਮੌਤ ਹੋ ਗਈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ 1980 ਮਾਸਕੋ ਓਲੰਪਿਕ ਜੇਤੂ ਟੀਮ ਦੇ ਮੈਂਬਰ ਸਨ । ਖ਼ਬਰਾਂ ਦੀ ਮੰਨੀਏ ਤਾਂ ਉਹ ਦੋ ਹਫ਼ਤਿਆਂ ਤੋਂ ਬਿਮਾਰ ਚੱਲ ਰਹੇ ਸਨ । ਜਿਸ ਤੋਂ ਬਾਅਦ ਰਵਿੰਦਰ ਪਾਲ ਸਿੰਘ ਨੂੰ ਵਿਵੇਕਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ।

hockey-player-ravinder-pal-singh

ਹੋਰ ਪੜ੍ਹੋ :

ਕੋਰੋਨਾ ਮਹਾਮਾਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਲਈ ਕੀਤਾ ਖਾਸ ਟਵੀਟ

hockey-player-ravinder-pal-singh Pic Courtesy: twitter

ਉਹਨਾਂ ਨੇ 1984 ਦੇ ਲਾਸ ਏਂਜਲਸ ਓਲੰਪਿਕ ਵਿਚ ਵੀ ਹਿੱਸਾ ਲਿਆ ਸੀ । ਰਵਿੰਦਰਪਾਲ ਸਿੰਘ ਨੇ 1979 ਦੇ ਜੂਨੀਅਰ ਵਰਲਡ ਕੱਪ ਵਿਚ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ । ਹਾਕੀ ਛੱਡਣ ਤੋਂ ਬਾਅਦ ਉਹਨਾਂ ਨੇ ਸਟੇਟ ਬੈਂਕ ਆਫ਼ ਇੰਡੀਆ ਤੋਂ ਸਵੈਇੱਛੁਕ ਰਿਟਾਇਰਮੈਂਟ ਲੈ ਲਈ ਸੀ।

Pic Courtesy: twitter

ਸੀਤਾਪੁਰ ਵਿਚ ਜਨਮੇ, ਸਿੰਘ ਨੇ 1979 ਤੋਂ 1984 ਤਕ ਸੈਂਟਰ ਹਾਫ ਦੇ ਤੌਰ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਓਲੰਪਿਕ ਤੋਂ ਇਲਾਵਾ, ਸਿੰਘ ਨੇ ਕਰਾਚੀ (1980, 1983) ਵਿੱਚ ਚੈਂਪੀਅਨਸ ਟਰਾਫੀ, 1983 ਵਿੱਚ ਹਾਂਗ ਕਾਂਗ ਵਿੱਚ ਸਿਲਵਰ ਜੁਬਲੀ 10-ਰਾਸ਼ਟਰ ਕੱਪ, ਮੁੰਬਈ ਵਿੱਚ 1982 ਵਰਲਡ ਕੱਪ ਅਤੇ ਕਰਾਚੀ ਵਿੱਚ 1982 ਏਸ਼ੀਆ ਕੱਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

You may also like