ਕਿਸਾਨਾਂ ਖਿਲਾਫ ਬੋਲਣ ਵਾਲਿਆਂ ਨੂੰ ਹਾਲੀਵੁੱਡ ਦੀ ਅਦਾਕਾਰਾ ਅਮਾਂਡਾ ਨੇ ਦੱਸਿਆ ਬੇਵਕੂਫ, ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਦਿੱਤਾ ਇਹ ਜਵਾਬ

written by Rupinder Kaler | February 05, 2021

ਕੁਝ ਲੋਕਾਂ ਦੇ ਵਿਰੋਧ ਦੇ ਬਾਵਜੂਦ ਹਾਲੀਵੁੱਡ ਦੇ ਸਿਤਾਰੇ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰਾ ਅਮਾਂਡਾ ਸਰਨੀ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਦੇ ਜਰੀਏ ਅਮਾਂਡਾ ਨੇ ਬਾਲੀਵੁੱਡ ਹਸਤੀਆਂ ਅਕਸ਼ੇ ਕੁਮਾਰ, ਅਜੇ ਦੇਵਗਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਕਰਨ ਜੌਹਰ ਨੂੰ ਜਵਾਬ ਦਿੱਤਾ ਹੈ ਜਿਹੜੇ ਕਿਸਾਨ ਅੰਦੋਲਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ‘ਕੂੜ ਪ੍ਰਚਾਰ’ ਦੱਸ ਰਹੇ ਸਨ । inside image of farmer protest ਹੋਰ ਪੜ੍ਹੋ : ਸੋਨੂੰ ਸੂਦ ਨੇ ਕਿਸਾਨਾਂ ਖਿਲਾਫ ਬੋਲਣ ਵਾਲੇ ਸਾਥੀ ਕਲਾਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਜਵਾਬ ਅਦਾਕਾਰਾ ਗੌਹਰ ਖ਼ਾਨ ਨੇ ਕਿਸਾਨਾਂ ਦੇ ਹੱਕ ‘ਚ ਟਵੀਟ ਕਰਦੇ ਹੋਏ ਲਿਖਿਆ ‘ਕੀ ਕਿਸਾਨਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ’ ਅਮਾਂਡਾ ਸਰਨੀ ਨੇ ਕਿਹਾ ਹੈ ਕਿ ‘ਇਨ੍ਹਾਂ ਬੇਵਕੂਫ਼ਾਂ ਨੂੰ ਕਿਸ ਨੇ ਹਾਇਰ ਕੀਤਾ ਹੈ, ਜਿਨ੍ਹਾਂ ਨੇ ਇਹ ਪ੍ਰੌਪੇਗੰਡਾ ਲਿਖਿਆ ਹੈ। ਪੂਰੀ ਤਰ੍ਹਾਂ ਅਸਬੰਧਤ ਹਸਤੀਆਂ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀਆਂ ਹਨ ਤੇ ਇਸ ਲਈ ਉਨ੍ਹਾਂ ਨੂੰ ਪੈਸਾ ਵੀ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸ ਨੂੰ ਤਾਂ ਕੁਝ ਰੀਅਲਸਟਿਕ ਰੱਖਦੇ’। ਇੱਥੇ ਹੀ ਬਸ ਨਹੀਂ ਅਮਾਂਡਾ ਸਰਨੀ ਨੇ ਵੀ ਇੰਸਟਾਗ੍ਰਾਮ ਇੱਕ ਪੋਸਟ ਪਾ ਕੇ ਕਿਸਾਨਾਂ ਦੇ ਮੁੱਦੇ ਤੇ ਆਪਣਾ ਪੱਖ ਰੱਖਿਆ ਹੈ । ਉਨ੍ਹਾਂ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਸੀ ਦੁਨੀਆ ਵੇਖ ਰਹੀ ਹੈ। ਤੁਹਾਨੂੰ ਮੁੱਦੇ ਸਮਝਣ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜ਼ਰੂਰੀ ਨਹੀਂ। ਤੁਸੀਂ ਸਿਰਫ਼ ਇਨਸਾਨੀਅਤ ਦੇ ਹਮਾਇਤੀ ਹੋਣੇ ਚਾਹੀਦੇ ਹੋ। ਸਦਾ ਪ੍ਰਗਟਾਵੇ ਦੀ ਆਜ਼ਾਦੀ ਪ੍ਰੈੱਸ ਦੀ ਆਜ਼ਾਦੀ, ਮੂਲ ਨਾਗਰਿਕ ਅਧਿਕਾਰਾ ਮਜ਼ਦੂਰਾਂ ਲਈ ਸਮਾਨਤਾ ਤੇ ਸਤਿਕਾਰ ਦੀ ਮੰਗ ਕਰਨੀ ਚਾਹੀਦੀ ਹੈ।

0 Comments
0

You may also like