ਹਾਲੀਵੁੱਡ ਅਦਾਕਾਰਾ ਨਾਲ ਹੋਇਆ ਵੱਡਾ ਹਾਦਸਾ, ਭਿਆਨਕ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਹੋਈ ਜ਼ਖਮੀ

written by Pushp Raj | August 06, 2022

Anne Hechebadly burnt in car accident: ਹਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਨੀ ਹੇਚੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਐਨੀ ਇੱਕ ਭਿਆਨਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ ਗਈ ਹੈ।

Image Source: Twitter

ਮੀਡੀਆ ਰਿਪੋਰਟਸ ਮੁਤਾਬਕ 53 ਸਾਲਾ ਅਦਾਕਾਰਾ ਐਨੀ ਹੇਚੇ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਈ ਹੈ ਤੇ ਉਸ ਦਾ ਸਰੀਰ ਦਾ ਕਾਫੀ ਹਿੱਸਾ ਬੁਰੀ ਤਰ੍ਹਾਂ ਸੜ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਕੈਲੀਫੋਰਨੀਆ ਦੇ ਮਾਰ ਵਿਸਟਾ ਵਿਖੇ ਵਾਪਰਿਆ ਹੈ। ਐਨੀ ਕਾਰ ਡਰਾਈਵ ਕਰ ਰਹੀ ਸੀ ਅਚਾਨਕ ਉਸ ਦੀ ਕਾਰ ਰਾਹ ਵਿੱਚ ਇੱਕ ਕਾਰ ਨਾਲ ਟੱਕਰਾ ਗਈ। ਇਹ ਟੱਕਰ ਇਨ੍ਹੀਂ ਕੁ ਭਿਆਨਕ ਸੀ ਕਿ ਇਸ ਦੇ ਕਾਰਨ ਅਦਾਕਾਰਾ ਦੀ ਕਾਰ ਵਿੱਚ ਅੱਗ ਲੱਗ ਗਈ।

Image Source: Twitter

ਇਸ ਕਾਰ ਹਾਦਸੇ ਵਿੱਚ ਅਦਾਕਾਰਾ ਨੂੰ ਗੰਭੀਰ ਸੱਟਾਂ ਲੱਗਿਆਂ ਹਨ। ਹਾਦਸਾ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਦਾਕਾਰਾ bloo minee koopar ਗੱਡੀ ਚਲਾ ਰਹੀ ਸੀ। ਇਸ ਹਾਦਸੇ ਦੌਰਾਨ ਸਥਾਨਕ ਲੋਕਾਂ ਨੇ ਅਦਾਕਾਰਾ ਦੀ ਮਦਦ ਕੀਤੀ।

ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਲਾਸ ਏਂਜਲਸ ਦੇ ਮਾਰ ਵਿਸਟਾ ਇਲਾਕੇ 'ਚ ਸ਼ੁੱਕਰਵਾਰ ਸਵੇਰੇ 10:55 'ਤੇ ਵਾਪਰਿਆ। ਲਾਸ ਏਂਜਲਸ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਵਾਹਨ ਪੂਰਬ ਵੱਲ ਪ੍ਰੈਸਟਨ ਰੋਡ 'ਤੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ, ਪ੍ਰੈਸਟਨ ਰੋਡ ਅਤੇ ਵਾਲਗ੍ਰੋਵ ਐਵੇਨਿਊ 'ਤੇ ਟੀ-ਜੰਕਸ਼ਨ ਵਿੱਚ ਦਾਖਲ ਹੋਇਆ, ਗਲੀ ਤੋਂ ਬਾਹਰ ਨਿਕਲਦੇ ਹੀ ਅਤੇ ਵਾਲਗਰੋਵ ਬਿਲਡਿੰਗ ਦੇ 1700ਵੇਂ ਨਿਵਾਸ ਸਥਾਨ ਨਾਲ ਟਕਰਾ ਗਿਆ। ਪੁਲਿਸ ਨੇ ਅੱਗੇ ਕਿਹਾ ਕਿ 'ਕਾਰ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਨੂੰ ਐਲਏਐਫਡੀ ਵੱਲੋਂ ਹਸਪਤਾਲ ਲਿਜਾਇਆ ਗਿਆ। ਅੱਗ ਦੀਆਂ ਲਪਟਾਂ ਗੱਡੀ ਦੀ ਛੱਤ ਤੱਕ ਫੈਲ ਗਈਆਂ।

Hollywood star Anne Heche severely burned in car crash Image Source: Twitter

ਹੋਰ ਪੜ੍ਹੋ: ਫਿਲਮ 'ਲਾਈਗਰ' ਦੀ ਪ੍ਰਮੋਸ਼ਨ ਲਈ ਪਟਨਾ ਪਹੁੰਚੇ ਵਿਜੇ ਦੇਵਰਕੋਂਡਾ, ਰੇਹੜੀ 'ਤੇ ਚਾਹ ਪੀਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਬ੍ਰਾਇਨ ਹੰਫਰੀ ਨੇ ਕਿਹਾ ਕਿ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ 'ਚ ਲੱਗੀ ਅੱਗ ਨੂੰ ਕਾਬੂ ਕਰਨ ਅਤੇ ਪੂਰੀ ਤਰ੍ਹਾਂ ਨਾਲ ਬੁਝਾਉਣ ਵਿੱਚ 59 ਫਾਇਰਫਾਈਟਰਾਂ ਨੂੰ 65 ਮਿੰਟ ਲੱਗੇ। ਫਿਰ ਇਹ ਪੁਸ਼ਟੀ ਕੀਤੀ ਗਈ ਸੀ ਕਿ ਹਾਦਸੇ ਵਿੱਚ ਸ਼ਾਮਲ ਬਲੂ ਮਿੰਨੀ ਕਲੱਬਮੈਨ ਹੇਚੇ ਨਾਲ ਰਜਿਸਟਰਡ ਹੈ।

 

You may also like