ਫਿਲਮ 'ਲਾਈਗਰ' ਦੀ ਪ੍ਰਮੋਸ਼ਨ ਲਈ ਪਟਨਾ ਪਹੁੰਚੇ ਵਿਜੇ ਦੇਵਰਕੋਂਡਾ, ਰੇਹੜੀ 'ਤੇ ਚਾਹ ਪੀਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

written by Pushp Raj | August 06, 2022

Vijay Deverakonda drinking tea on Tea Stall: ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਲਾਈਗਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਉਹ ਆਪਣੀ ਫਿਲਮ ਲਾਈਗਰ ਦੀ ਪ੍ਰਮੋਸ਼ਨ ਕਰਨ ਲਈ ਪਟਨਾ ਪਹੁੰਚੇ। ਇਥੇ ਉਹ ਇੱਕ ਟੀ ਸਟਾਲ ਉੱਤੇ ਚਾਹ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ।

image From instagram

ਵਿਜੇ ਦੇਵਰਕੋਂਡਾ ਨਾਲ ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਇਸ ਫਿਲਮ ਵਿੱਚ ਨਜ਼ਰ ਆਵੇਗੀ। ਵਿਜੇ ਜਿੱਥੇ ਇਸ ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ, ਉਥੇ ਹੀ ਅਨੰਨਿਆ ਪਾਂਡੇ ਸਾਊਥ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਅਜਿਹੇ 'ਚ ਇਹ ਫਿਲਮ ਵੀ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਅਹਿਮ ਮੰਨੀ ਜਾ ਰਹੀ ਹੈ।

ਹਾਲ ਹੀ ਵਿੱਚ ਇਸ ਫਿਲਮ ਦੇ ਦੋਵੇਂ ਕਲਾਕਾਰ ਪਟਨਾ ਵਿਖੇ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੇ। ਜਿਥੇ ਕੁਝ ਦਿਨ ਪਹਿਲਾਂ ਵਿਜੇ ਨੂੰ ਫਿਲਮ 'ਗੌਡਫਾਦਰ' ਦੇ ਸੈੱਟ 'ਤੇ ਦੇਖਿਆ ਗਿਆ ਸੀ, ਉਥੇ ਹੀ ਹੁਣ ਵਿਜੇ ਨੂੰ ਪਟਨਾ ਦੀਆਂ ਗਲੀਆਂ 'ਚ ਚਾਹ ਦੀ ਚੁਸਕੀ ਲੈਂਦੇ ਹੋਏ ਦੇਖਿਆ ਗਿਆ।

image From instagram

ਦਰਅਸਲ,ਵਿਜੇ ਦੇਵਰਕੋਂਡਾ ਆਪਣੀ ਆਉਣ ਵਾਲੀ ਪੈਨ ਇੰਡੀਆ ਫਿਲਮ 'ਲਾਈਗਰ' ਦੇ ਪ੍ਰਮੋਸ਼ਨ ਲਈ ਪਟਨਾ ਪਹੁੰਚੇ। ਇਸ ਦੌਰਾਨ ਵਿਜੇ ਪਟਨਾ ਦੀਆਂ ਗਲੀਆਂ 'ਚ ਮਸ਼ਹੂਰ 'ਗ੍ਰੈਜੂਏਟ ਚਾਹਵਾਲੀ' ਦੇ ਸਟਾਲ 'ਤੇ ਪਹੁੰਚੇ। ਉੱਥੇ ਵਿਜੇ ਨੇ ਚਾਹ ਦਾ ਆਨੰਦ ਲੈਣ ਦੇ ਨਾਲ-ਨਾਲ ਸਟਾਲ ਦੇ ਸਟਾਫ਼ ਨਾਲ ਖੂਬ ਮਸਤੀ ਵੀ ਕੀਤੀ।

ਇੰਨਾ ਹੀ ਨਹੀਂ ਵਿਜੇ ਉੱਥੇ ਮੌਜੂਦ ਲੋਕਾਂ ਨਾਲ ਸੈਲਫੀ ਲੈਂਦੇ ਵੀ ਨਜ਼ਰ ਆਏ। ਵਿਜੇ ਦਾ ਪਟਨਾ ਦੀਆਂ ਗਲੀਆਂ 'ਚ ਘੁੰਮਣਾ ਇਹ ਸਾਬਿਤ ਕਰਦਾ ਹੈ ਕਿ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕੋਈ ਮੌਕਾ ਨਹੀਂ  ਛੱਡਣਾ ਚਾਹੁੰਦੇ । ਇਸ ਕਾਰਨ ਉਹ ਆਪਣੀ ਫਿਲਮ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ।

image From instagram

ਹੋਰ ਪੜ੍ਹੋ: ਕੀ ਹਵਾਈ ਯਾਤਰਾ ਦੌਰਾਨ ਕਿਰਪਾਨ ਲਿਜਾ ਸਕਣਗੇ ਸਿੱਖ ਯਾਤਰੀ, ਜਾਣੋ ਸੁਪਰੀਮ ਕੋਰਟ ਨੇ ਕੀ ਕਿਹਾ ?

ਇਹ ਫ਼ਿਲਮ ਕਈ ਭਾਸ਼ਾਵਾਂ ਦੇ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਵਿੱਚ ਵਿਜੇ ਦਾ ਅਗਰੈਸਿਵ ਅਤੇ ਐਕਸ਼ਨ ਲੁੱਕ ਵੇਖਣ ਨੂੰ ਮਿਲੇਗਾ। ਇਸ ਫ਼ਿਲਮ ਨੂੰ ਪੁਰੀ ਜਗਨਨਾਥ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੇ ਵਿੱਚ ਵਿਜੇ ਦੇਵਰਕੋਂਡਾ ਦੇ ਨਾਲ-ਨਾਲ ਅਨਨਿਆ ਪਾਂਡੇ, ਰੌਨਿਤ ਰਾਏ, ਸਾਬਕਾ ਬਾਕਸਰ ਮਾਈਕ ਟਾਇਸਨ, ਰਾਮਇਆ ਕ੍ਰਿਸ਼ਨਨ ਲੀਡ ਰੋਲ ਵਿੱਚ ਨਜ਼ਰ ਆਉਂਣਗੇ। ਕਰਨ ਜੌਹਰ ਇਸ ਫ਼ਿਲਮ ਦੇ ਨਿਰਮਾਤਾਵਾਂ ਚੋਂ ਇੱਕ ਹਨ। ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

View this post on Instagram

 

A post shared by Instant Bollywood (@instantbollywood)

You may also like