
Sophia Di Martino praises Alia Bhatt: ਹਿੰਦੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਹਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਨੂੰ ਆਪਣੀ ਦਮਦਾਰ ਅਦਾਕਾਰੀ ਲਈ ਵਿਸ਼ਵ ਪੱਧਰ 'ਤੇ ਤਾਰੀਫਾਂ ਮਿਲ ਰਹੀਆਂ ਹਨ। ਇਸ ਸਮੇਂ ਆਲੀਆ ਭੱਟ ਆਪਣੀ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਨੂੰ ਲੈ ਕੇ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਕਿਉਂਕਿ ਇਸ ਫ਼ਿਲਮ ਨੂੰ ਹਾਲੀਵੱਡ ਕਲਾਕਾਰਾਂ ਵੱਲੋਂ ਵੀ ਤਾਰੀਫ ਮਿਲ ਰਹੀ ਹੈ।

ਇਸ ਫ਼ਿਲਮ ਲਈ ਹਾਲੀਵੁੱਡ ਅਦਾਕਾਰਾ ਸੋਫੀਆ ਡੀ ਮਾਰਟੀਨੋ ਨੇ ਆਲੀਆ ਭੱਟ ਦੀ ਜਮ ਕੇ ਤਾਰੀਫ ਕੀਤੀ ਹੈ। ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੰਗੂਬਾਈ ਕਾਠੀਆਵਾੜੀ' 'ਚ ਆਲੀਆ ਭੱਟ ਨੇ ਮੁੱਖ ਭੂਮਿਕਾ ਨਿਭਾਈ ਸੀ।
ਫ਼ਿਲਮ ਵਿੱਚ, ਆਲੀਆ ਨੇ ਇੱਕ ਵੇਸਵਾ ਦੀ ਭੂਮਿਕਾ ਨਿਭਾਈ ਜੋ ਬਾਅਦ ਵਿੱਚ ਇੱਕ ਰਾਜਨੇਤਾ ਬਣ ਜਾਂਦੀ ਹੈ ਅਤੇ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਦੀ ਹੈ। ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫ਼ਿਲਮ ਨੇ ਕਾਫੀ ਹਲਚਲ ਮਚਾ ਦਿੱਤੀ ਸੀ। ਆਲੀਆ ਨੂੰ ਹੁਣ ਤੱਕ ਆਪਣੀ ਦਮਦਾਰ ਅਦਾਕਾਰੀ ਲਈ ਵਿਸ਼ਵ ਪੱਧਰ 'ਤੇ ਤਾਰੀਫਾਂ ਮਿਲ ਰਹੀਆਂ ਹਨ।
ਹੁਣ ਮਾਰਵਲ ਸਿਨੇਮੈਟਿਕ ਯੂਨੀਵਰਸ ਟੈਲੀਵਿਜ਼ਨ ਸੀਰੀਜ਼ 'ਲੋਕੀ' 'ਚ ਸਿਲਵੀ ਦੇ ਕਿਰਦਾਰ ਤੋਂ ਮਸ਼ਹੂਰ ਅਦਾਕਾਰਾ ਸੋਫੀਆ ਡੀ ਮਾਰਟੀਨੋ ਨੇ ਇਸ ਫ਼ਿਲਮ ਲਈ ਆਲੀਆ ਭੱਟ ਦੇ ਗੰਗੂਬਾਈ ਕਿਰਦਾਰ ਦੀ ਤਾਰੀਫ ਕੀਤੀ ਹੈ। ਸੋਫੀਆ ਡੀ ਮਾਰਟੀਨੋ ਆਲੀਆ ਭੱਟ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਨਜ਼ਰ ਆਈ।

ਆਲੀਆ ਭੱਟ ਦੀ ਤਾਰੀਫ ਕਰਦੇ ਹੋਏ ਸੋਫੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ। ਇੰਸਟਾ ਸਟੋਰੀ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੋਫੀਆ ਨੇ ਲਿਖਿਆ, 'ਵਾਹ ਆਲੀਆ ਭੱਟ, ਕੀ ਬਦਲਾਅ ਹੈ। ਤੁਸੀਂ ਕਰੀਬ ਡੇਢ ਮਿੰਟ 'ਚ ਦੁਨੀਆ ਨੂੰ ਆਪਣੇ ਕਬਜ਼ੇ 'ਚ ਲੈ ਲਿਆ।
ਸੋਫੀਆ ਦੀ ਇਸ ਤਾਰੀਫ 'ਤੇ ਆਲੀਆ ਭੱਟ ਨੇ ਵੀ ਖੁਸ਼ੀ ਜਤਾਈ ਹੈ । ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਆਲੀਆ ਨੇ ਪੋਸਟ ਨੂੰ ਮੁੜ ਸ਼ੇਅਰ ਕੀਤਾ ਅਤੇ ਲਿਖਿਆ- 'ਮੇਰੇ ਲਈ ਇਹ ਸੁਣਨਾ ਬਹੁਤ ਮਾਇਨੇ ਰੱਖਦਾ ਹੈ ਕਿ ਜੋ ਪੂਰੇ ਮਲਟੀਵਰਸ 'ਤੇ ਕਬਜ਼ਾ ਕਰਨ ਵਾਲਾ ਹੈ...' ਸੰਜੇ ਲੀਲਾ ਭੰਸਾਲੀ ਦੀ 'ਗੰਗੂਬਾਈ ਕਾਠੀਆਵਾੜੀ।'

ਬਲਾਕਬਸਟਰ ਹਿੰਦੀ ਫ਼ਿਲਮ ਨੇ ਭਾਰਤੀ ਬਾਕਸ ਆਫਿਸ 'ਤੇ 153.69 ਕਰੋੜ ਅਤੇ ਗਲੋਬਲ ਪੱਧਰ 'ਤੇ 209.77 ਕਰੋੜ ਦੀ ਕਮਾਈ ਕਰਕੇ ਹਲਚਲ ਮਚਾ ਦਿੱਤੀ ਸੀ। ਇਸ ਫ਼ਿਲਮ ਲਈ ਆਲੀਆ ਭੱਟ ਨੂੰ ਭਾਰਤ ਵਿੱਚ ਵੀ ਕਾਫੀ ਸਰਾਹਨਾ ਮਿਲੀ ਹੈ, ਦਰਸ਼ਕਾਂ ਨੇ ਇਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਤੇ ਆਲੀਆ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ।