ਜਲਦ ਆ ਰਹੇ ਨੇ ਹਨੀ ਸਿੰਘ ਆਪਣੇ ਨਵੇਂ ਪ੍ਰਾਜੈਕਟ ਨਾਲ ,ਵੇਖੋ ਵੀਡਿਓ 

written by Shaminder | September 19, 2018

ਯੋ ਯੋ ਹਨੀ ਸਿੰਘ ਜਲਦ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ ਅਤੇ ਇਸ ਲਈ ਉਹ ਏਨੀਂ ਦਿਨੀ ਕਰੜੀ ਮਿਹਨਤ ਵੀ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੇ ਨਵੇਂ ਗੀਤ ਲਈ ਰਿਹਰਸਲ ਕਰਦੇ ਨਜ਼ਰ ਆ ਰਹੇ ਨੇ । ਇਸ ਗੀਤ ਦੇ ਲਈ ਉਹ ਆਪਣੇ ਸਾਥੀਆਂ ਨੂੰ ਪ੍ਰੈਕਟਿਸ ਕਰਵਾ ਰਹੇ ਨੇ । ਯੋ ਯੋ ਹਨੀ ਸਿੰਘ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਉਹ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਲਈ ਪੇਸ਼ ਕਰਨਗੇ । ਹੋਰ ਵੇਖੋ : ਧੂਮਾਂ ਪਾਉਣ ਲਈ ਤਿਆਰ ਹਨ ਯੋ ਯੋ ਹਨੀ ਸਿੰਘ, ਵੀਡੀਓ ਵੇਖ ਉੱਡ ਜਾਣਗੇ ਹੋਸ਼ https://www.instagram.com/p/BnzhLaonW9Y/?hl=en&taken-by=yyhsofficial ਯੋ ਯੋ ਹਨੀ ਸਿੰਘ ਦੇ ਨਾਂਅ ਨਾਲ ਮਸ਼ਹੂਰ ਹੋਏ ਹਨੀ ਸਿੰਘ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਹੋਣ ਕਾਰਨ ਲਾਈਮ ਲਾਈਟ ਤੋਂ ਦੂਰ ਰਹੇ ਸਨ । ਹਾਲ 'ਚ ਹੀ ਉਨ੍ਹਾਂ ਨੇ 'ਸੋਨੂੰ ਕੇ ਟੀਟੂ ਕੀ ਸਵੀਟੀ' ਫਿਲਮ 'ਚ ਹੰਸਰਾਜ ਹੰਸ ਦਾ ਗੀਤ ਆਪਣੇ ਹੀ ਅੰਦਾਜ਼ 'ਚ ਪੇਸ਼ ਕਰਕੇ ਉਨ੍ਹਾਂ ਨੇ ਮਨੋਰੰਜਨ ਦੀ ਦੁਨੀਆ 'ਚ ਮੁੜ ਤੋਂ ਕਦਮ ਰੱਖਿਆ । ਕੋਈ ਸਮਾਂ ਸੀ ਜਦੋਂ ਹਨੀ ਸਿੰਘ ਚਾਰ ਪੰਜ ਲੋਕਾਂ ਦੇ ਸਾਹਮਣੇ ਜਾਣ ਤੋਂ ਵੀ ਘਬਰਾਉਂਦੇ ਸਨ ਅਤੇ ਇਸਦਾ ਕਾਰਨ ਸੀ ਬਾਏਪੋਲਰ ਡਿਸਆਰਡਰ ਜੋ ਇੱਕ ਤਰ੍ਹਾਂ ਦਾ ਡਿਪਰੈਸ਼ਨ ਦਾ ਹੀ ਇੱਕ ਰੂਪ ਸੀ । honey singh ਇਹੀ ਨਹੀਂ ਬਾਦਸ਼ਾਹ ਵੱਲੋਂ ਬੋਲਾਂ ਨੂੰ ਚੋਰੀ ਕਰਨ ਦੇ ਇਲਜ਼ਾਮ ਵੀ ਉਨ੍ਹਾਂ 'ਤੇ ਲੱਗਦੇ ਰਹੇ । ਪਰ ਇਸਦੇ ਬਾਵਜੂਦ ਇੱਕ ਇੰਟਰਵਿਊ ਦੌਰਾਨ ਬਾਦਸ਼ਾਹ ਨੇ ਇਹ ਗੱਲ ਆਖੀ ਵੀ ਸੀ ਕਿ ਪਹਿਲਾਂ ਤਾਂ ਹਨੀ ਸਿੰਘ ਠੀਕ ਹੋ ਜਾਣ ਲੜਾਈ ਤਾਂ ਬਾਅਦ 'ਚ ਵੀ ਹੁੰਦੀ ਰਹੇਗੀ । ਇੱਕ ਡੇਢ ਸਾਲ ਤੱਕ ਮਨੋਰੰਜਨ ਦੀ ਦੁਨੀਆ ਤੋਂ ਦੂਰੀ ਬਣਾਈ ਰੱਖਣ ਵਾਲੇ ਹਨੀ ਸਿੰਘ ਹੁਣ ਠੀਕ ਨੇ ਅਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਲੈ ਕੇ ਆ ਰਹੇ ਨੇ ਅਤੇ ਉਨ੍ਹਾਂ ਦੇ ਸਰੋਤੇ ਵੀ ਲੰਬੇ ਸਮੇਂ ਤੋਂ ਉਨ੍ਹਾਂ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਸਨ ਕਿ ਕਦੋਂ ਹਨੀ ਸਿੰਘ ਉਨ੍ਹਾਂ ਲਈ ਕੋਈ ਨਵਾਂ ਗੀਤ ਲੈ ਕੇ ਆਉਣ। ਇੰਤਜ਼ਾਰ ਦਾ ਉਹ ਲੰਮਾ ਸਮਾਂ ਖਤਮ ਹੋਣ ਜਾ ਰਿਹਾ ਹੈ ਕਿਉਂਕਿ ਹਨੀ ਸਿੰਘ ਨੇ ਇਸ ਦਾ ਐਲਾਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਰ ਦਿੱਤਾ ਹੈ । Honey Singh

0 Comments
0

You may also like