ਦੇਖੋ ਹਨੀ ਸਿੰਘ ਨੇ ਕੁਝ ਇਸ ਅੰਦਾਜ਼ 'ਚ ਪੂਰਾ ਕੀਤਾ ਬੋਤਲ ਕੈਪ ਚੈਲੇਂਜ

written by Aaseen Khan | July 08, 2019

ਜਿਸ ਤਰ੍ਹਾਂ ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਵੱਖ ਵੱਖ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਉਸੇ ਤਰ੍ਹਾਂ ਕਈ ਕਿਸਮ ਦੀਆਂ ਚੁਣੌਤੀ ਵੀ ਸ਼ੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਚੈਲੇਂਜ ਅੱਜ ਕੱਲ੍ਹ ਕਾਫੀ ਟਰੈਂਡ ਕਰ ਰਿਹਾ ਜਿਸ ਨੂੰ ਬੋਤਲ ਕੈਪ ਚੈਲੇਂਜ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਚੁਣੌਤੀ ਨੂੰ ਪੰਜਾਬੀ ਅਤੇ ਬਾਲੀਵੁੱਡ ਗਾਇਕ ਹਨੀ ਸਿੰਘ ਨੇ ਵੀ ਸਵੀਕਾਰ ਕੀਤਾ ਹੈ। ਹਨੀ ਸਿੰਘ ਨੇ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਹੀ ਅੰਦਾਜ਼ 'ਚ ਇਹ ਚੈਲੇਂਜ ਪੂਰਾ ਕੀਤਾ ਹੈ।


ਜੀ ਹਾਂ ਹਨੀ ਸਿੰਘ ਨੇ ਮਜ਼ਾਕੀਆ ਤਰੀਕੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਇਹ ਚੁਣੌਤੀ ਪੂਰੀ ਕੀਤੀ। ਦੱਸ ਦਈਏ ਇਸ ਚੈਲੇਂਜ 'ਚ ਕੈਮਰੇ ਅੱਗੇ ਵੱਖਰੇ ਅੰਦਾਜ਼ 'ਚ ਬੋਤਲ ਦਾ ਢੱਕਣ ਖੋਲ੍ਹਣਾ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਲੱਤ ਨਾਲ ਕਰਦੇ ਹਨ। ਦੱਸ ਦਈਏ ਇਹ ਚੈਲੇਂਜ ਦੁਨੀਆਂ ਭਰ 'ਚ ਬਹੁਤ ਵਾਇਰਲ ਹੋ ਰਿਹਾ ਹੈ। ਕਈ ਭਾਰਤੀ ਸਿਤਾਰੇ ਵੀ ਇਸ ਨੂੰ ਕਰਦੇ ਨਜ਼ਰ ਆਏ ਹਨ ਜਿਸ 'ਚ ਅਕਸ਼ੈ ਕੁਮਾਰ ਕੁਮਾਰ ਅਤੇ ਗੋਵਿੰਦਾ ਵਰਗੇ ਬਾਲੀਵੁੱਡ ਸਟਾਰਸ ਦਾ ਨਾਮ ਸ਼ਾਮਿਲ ਹੈ। ਹੁਣ ਹਨੀ ਸਿੰਘ ਵੀ ਇਸ ਚੈਲੇਂਜ ਨੂੰ ਕਰਦੇ ਹੋਏ ਸੁਰਖ਼ੀਆਂ ਛਾਏ ਹੋਏ ਹਨ।

ਹੋਰ ਵੇਖੋ : ਜਤਿੰਦਰ ਧੀਮਾਨ ਤੇ ਸ਼ਹਿਨਾਜ਼ ਗਿੱਲ ਦਾ ਇਹ ਡਿਊਟ ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਵੀਡੀਓ ਹੋਇਆ ਵਾਇਰਲ

 

View this post on Instagram

 

Pls dont call me a gangster! #yoyohoneysingh #punjab #yoyo

A post shared by Yo Yo Honey Singh (@yyhsofficial) on


ਹਨੀ ਸਿੰਘ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਮੱਖਣਾ ਗੀਤ ਨਾਲ 3 ਸਾਲ ਬਾਅਦ ਇੰਡਸਟਰੀ 'ਚ ਵਾਪਸੀ ਕੀਤੀ ਹੈ। ਹੁਣ ਬਹੁਤ ਜਲਦ ਉਹ ਨਵਾਂ ਗੀਤ ਲੈ ਆਉਣ ਵਾਲੇ ਹਨ ਜਿਹੜਾ ਪੁਰਾਣੇ ਪੰਜਾਬੀ ਗੀਤ ਦਾ ਰੀਮੇਕ ਹੋਣ ਵਾਲਾ ਹੈ।

0 Comments
0

You may also like