
ਹਨੀ ਸਿੰਘ (Honey Singh) ਇੱਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਵੇਖੇ ਹਨ । ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਵੀ ਕਈ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਸਨ ।ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਬੀਮਾਰੀ ਦਾ ਵੀ ਸਾਹਮਣਾ ਕਰਨਾ ਪਿਆ ਸੀ ।

ਹੋਰ ਪੜ੍ਹੋ : ਇਸ ਲਈ ਦਿਲਜੀਤ ਦੋਸਾਂਝ ਆਪਣੇ ਪਰਿਵਾਰ ਬਾਰੇ ਕਦੇ ਵੀ ਨਹੀਂ ਕਰਦੇ ਜ਼ਿਕਰ, ਵੇਖੋ ਵੀਡੀਓ
ਪਰ ਮਾਨਸਿਕ ਤੌਰ ‘ਤੇ ਬੀਮਾਰੀ ਨੂੰ ਝੱਲ ਰਹੇ ਹਨੀ ਸਿੰਘ ਦੀ ਜ਼ਿੰਦਗੀ ਹੌਲੀ ਹੌਲੀ ਪਟਰੀ ‘ਤੇ ਆ ਰਹੀ ਹੈ । ਹਾਲ ਹੀ ‘ਚ ਹਨੀ ਸਿੰਘ ਨੇ ਇੱਕ ਗੱਲਬਾਤ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ "ਮੈਂ ਪਹਿਲਾਂ 200 ਮਿਲੀਗ੍ਰਾਮ ਟੈਬਲੇਟ ਦੀ ਖੁਰਾਕ 'ਤੇ ਸੀ; ਇਹ ਹੁਣ 5 ਮਿਲੀਗ੍ਰਾਮ ਹੈ"।

ਹੋਰ ਪੜ੍ਹੋ : ‘ਗੋਰਿਆਂ ਨੂੰ ਦਫਾ ਕਰੋ’ ਫੇਮ ਅਦਾਕਾਰਾ ਐਮੀ ਮਘੇਰਾ ਨੇ ਧੀ ਨੂੰ ਦਿੱਤਾ ਜਨਮ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ
ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਸਨ ।ਜਿਸ ਕਾਰਨ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਵੀ ਕਾਫੀ ਪ੍ਰਭਾਵਿਤ ਹੋਈ ਸੀ ਅਤੇ ਉਹ ਇੰਡਸਟਰੀ ਚੋਂ ਕਈ ਸਾਲ ਤੱਕ ਗਾਇਬ ਰਹੇ ਸਨ। ਦੱਸ ਦਈਏ ਕਿ ਹਨੀ ਸਿੰਘ ਦਾ ਹਾਲ ਹੀ ‘ਚ ਪਤਨੀ ਸ਼ਾਲਿਨੀ ਦੇ ਨਾਲ ਤਲਾਕ ਹੋਇਆ ਹੈ ।
ਜਿਸ ਤੋਂ ਬਾਅਦ ਹਨੀ ਸਿੰਘ ਆਪਣੇ ਨਵੇਂ ਪਿਆਰ ਨੂੰ ਲੈ ਕੇ ਚਰਚਾ ‘ਚ ਹਨ । ਜਿਸ ਦੇ ਨਾਲ ਉਨ੍ਹਾਂ ਨੇ ਬੀਤੇ ਦਿਨੀਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਜਲਦ ਹੀ ਹਨੀ ਸਿੰਘ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।
View this post on Instagram