ਪਿਆਰ ਦੇ ਰੰਗਾਂ ਨਾਲ ਭਰਿਆ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਹਨੀਮੂਨ’ ਦਾ ਗੀਤ ‘ਆ ਚੱਲੀਏ’ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | October 12, 2022 06:47pm

Honeymoon Movie: ਐਕਟਰ ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਹਨ। ਜੀ ਹਾਂ ਉਹ ਬਹੁਤ ਜਲਦ ਹਨੀਮੂਨ ਟਾਈਟਲ ਹੇਠ ਤਿਆਰ ਹੋਈ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਫ਼ਿਲਮ ਦੇ ਟ੍ਰੇਲਰ ਤੇ ਪਹਿਲੇ ਗੀਤ ਬਾਅਦ ਫ਼ਿਲਮ ਦਾ ਇੱਕ ਹੋਰ ਗੀਤ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਜੀ ਹਾਂ ਫ਼ਿਲਮ ਦਾ ਨਵਾਂ ਗੀਤ ਆ ਚੱਲੀਏ ਰਿਲੀਜ਼ ਹੋ ਗਿਆ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ ਜਿਸ ਨੂੰ ਬੀ ਪਰਾਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : Mili Teaser: ਜਾਨ ਬਚਾਉਣ ਲਈ ਪਲ-ਪਲ ਮਰ ਰਹੀ ਹੈ 'ਮਿਲੀ', ਦੇਖੋ ਜਾਨ੍ਹਵੀ ਕਪੂਰ ਦੀ ਫਿਲਮ ਦਾ ਟੀਜ਼ਰ

b praak song aa chaliye image source: youtube 

ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਦੇ ਬੋਲ ਜਾਨੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਖੁਦ ਬੀ ਪਰਾਕ ਨੇ ਹੀ ਦਿੱਤਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਫ਼ਿਲਮ ‘ਚ ਪਤਨੀ ਦੇ ਰੂਪ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਜੈਸਮੀਨ ਭਸੀਨ ਉੱਤੇ ਫਿਲਮਾਇਆ ਗਿਆ ਹੈ। ਗੀਤ ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

gippy grewal new song image source: youtube

ਹਨੀਮੂਨ ਚ ਅਜੇ ਤੱਕ ਦੋ ਗੀਤ ਰਿਲੀਜ਼ ਹੋਏ ਨੇ ਤੇ ਦੋਵੇਂ ਹੀ ਬੀ ਪਰਾਕ ਦੀ ਆਵਾਜ਼ ਚ ਰਿਲੀਜ਼ ਹੋਏ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਗਿੱਪੀ ਗਰੇਵਾਲ ਖੁਦ ਸਿੰਗਰ ਵੀ ਹਨ। ਉਹ ਅਕਸਰ ਹੀ ਆਪਣੀ ਫ਼ਿਲਮਾਂ ਚ ਗੀਤ ਵੀ ਗਾਉਂਦੇ ਹੋਏ ਨਜ਼ਰ ਆਉਂਦੇ ਹਨ। ਪਰ ਇਸ ਵਾਰ ਅਜੇ ਤੱਕ ਹਨੀਮੂਨ ਚ ਕੁਝ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਹੈ। ਬਾਕੀ ਫ਼ਿਲਮਾਂ ਦੇ ਅਜੇ ਹੋਰ ਗੀਤ ਵੀ ਆਉਣੇ ਹਨ, ਉਨ੍ਹਾਂ ‘ਚੋਂ ਕੋਈ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ‘ਚ ਹੋਵੇਗਾ ਜਾਂ ਨਹੀਂ, ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤਦ ਤੱਕ ਦਰਸ਼ਕ ਨਵੇਂ ਗੀਤ ‘ਆ ਚੱਲੀਏ’ ਦਾ ਲੁਤਫ ਲੈਣ।

inside image of honeymoon image source: youtube

ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਤੋਂ ਇਲਾਵਾ ਕਰਮਜੀਤ ਅਨਮੋਲ, ਨਾਸਿਰ ਚਿਨੌਤੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰਾਜ ਧਾਲੀਵਾਲ ਸਣੇ ਹੋਰ ਕਈ ਮਸ਼ਹੂਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ 25 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

You may also like