ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

written by Lajwinder kaur | October 12, 2021 04:13pm

ਦਿਲਜੀਤ ਦੋਸਾਂਝ (Diljit Dosanjh), ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਸਟਾਰਰ ਫ਼ਿਲਮ ‘ਹੌਸਲਾ ਰੱਖ’ ਜੋ ਕਿ ਦੁਸ਼ਹਿਰੇ ਵਾਲੇ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ । ਇਸ ਲਈ ਦਰਸ਼ਕਾਂ ‘ਚ ਉਤਸੁਕਤਾ ਵਧਾਉਂਦੇ ਹੋਏ ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਡਾਇਰਲਾਗ ਪ੍ਰੋਮੋ ਸ਼ੇਅਰ ਕਰ ਰਹੇ ਨੇ। ਅੱਜ ਉਨ੍ਹਾਂ ਨੇ ਇੱਕ ਹੋਰ ਬਹੁਤ ਹੀ ਮਜ਼ੇਦਾਰ ਡਾਇਲਾਗ ਪ੍ਰੋਮੋ ਸ਼ੇਅਰ ਕੀਤਾ ਹੈ।

Shehnaaz-Diljit Dosanjh

ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਅਮਰਿੰਦਰ ਗਿੱਲ ਦੇ ‘ਚੱਲ ਜਿੰਦੀਏ’ ਗੀਤ ਉੱਤੇ ਬਣਾਈ ਪਿਆਰੀ ਜਿਹੀ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਆਪਣਾ ਛੋਟਾ ਜਿਹਾ ਬੱਚਾ ਨੂੰ ਇੱਕ ਕਪਲ ਨੂੰ ਦੇ ਦਿੰਦਾ ਹੈ ਤੇ ਜਦੋਂ ਉਹ ਕਪਲ ਕਹਿੰਦਾ ਹੈ ਕਿ ਭਾਈ ਸਾਬ ਬੱਚਾ..ਤਾਂ ਦਿਲਜੀਤ ਕਹਿੰਦਾ ਹੈ ਕਿ ਰੱਖ ਲਉ...ਏਡੀ ਕਿਹੜੀ ਗੱਲ ਏ ਤੇ ਨਾਲ ਹੀ ਦਿਲਜੀਤ ਉਸ ਕਪਲ ਨੂੰ ਇੱਕ ਸਾਲ ਲਈ ਬੱਚਾ ਰੱਖਣ ਦੀ ਡੀਲ ਵੀ ਦੇ ਦਿੰਦਾ ਹੈ। ਦਿਲਜੀਤ ਦੀ ਡੀਲ ਸੁਣ ਕੇ ਦਰਸ਼ਕਾਂ ਦਾ ਹਾਸਾ ਨਹੀਂ ਰੁਕ ਰਿਹਾ ਹੈ।

ਹੋਰ ਪੜ੍ਹੋ : ‘Yes I Am Student’ ਫ਼ਿਲਮ ਦਾ ਪਹਿਲਾ ਗੀਤ ‘SAAB’ ਹੋਇਆ ਰਿਲੀਜ਼, ਪਿਉ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਇਹ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤੀ ‘ਹੌਸਲਾ ਰੱਖ’ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੈ ਜਿਸ ‘ਚ ਪਿਆਰ, ਕਾਮੇਡੀ ਤੇ ਇਮੋਸ਼ਨਲ ਰੰਗ ਵੀ ਦੇਖਣ ਨੂੰ ਮਿਲਣਗੇ। ਇਸ ਫ਼ਿਲਮ ਵਿੱਚ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨਜ਼ਰ ਆਵੇਗਾ। ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ। ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

You may also like