ਹੌਸਲਾ ਰੱਖ: ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦਾ ਡਾਂਸ ਗੀਤ ‘Chanel No 5’ ਛਾਇਆ ਟਰੈਂਡਿੰਗ ‘ਚ

written by Lajwinder kaur | October 01, 2021 11:57am

ਦਿਲਜੀਤ ਦੋਸਾਂਝ Diljit Dosanjh, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਸਟਰਾਰ ਫ਼ਿਲਮ ਹੌਸਲ ਰੱਖ Honsla Rakh ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਜਿਸ ਦੇ ਚਲਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਸ਼ਨੈਲ ਨੰਬਰ 5 (‘Chanel No 5’) ਰਿਲੀਜ਼ ਹੋ ਗਿਆ ਹੈ। ਜੀ ਹਾਂ ਗੀਤ ਨੇ ਯੂਟਿਊਬ ਉੱਤੇ ਪੂਰੀ ਧੱਕ ਪਾਈ ਹੋਈ ਹੈ, ਜਿਸ ਕਰਕੇ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ।

feature image of honsla rakh new poster with trailer detail-min

ਹੋਰ ਪੜ੍ਹੋ : ਬਾਲੀਵੁੱਡ ਐਕਟਰ ਅਨੁਪਮ ਖੇਰ US ਤੋਂ ਮਾਂ ਲਈ ਲੈ ਕੇ ਆਏ ਪਰਸ, ਮਾਂ ਦੁਲਾਰੀ ਨੇ ਪਰਸ ਪਾ ਕੇ ਕੀਤੀ ਕੈਟ ਵਾਕ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਗੀਤ ਨੂੰ ਦਿਲਜੀਤ ਦੋਸਾਂਝ, ਸੋਨਮ ਬਾਜਵਾ Sonam Bajwa ਤੇ ਸ਼ਹਿਨਾਜ਼ ਗਿੱਲ ਉੱਤੇ ਫਿਲਮਾਇਆ ਗਿਆ ਹੈ। ਵੀਡੀਓ ਚ ਸ਼ਿੰਦਾ ਗਰੇਵਾਲ ਵੀ ਆਪਣੇ ਡਾਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਾ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘LOVER’ ਦਾ ਬੁਖਾਰ ਚੜ੍ਹਿਆ ਬਾਲੀਵੁੱਡ ਵਾਲਿਆਂ ਦੇ ਸਿਰ ‘ਤੇ, ਹੁਣ ਕਿਆਰਾ ਅਡਵਾਨੀ ਤੇ ਵਰੁਣ ਧਵਨ ਨੇ ਬਣਾਇਆ ਦਿਲਕਸ਼ ਡਾਂਸ ਵੀਡੀਓ

diljit dosanjh new song chanel no 5 on trending

ਇਸ ਗੀਤ ਨੂੰ ਗਾਇਆ ਹੈ ਦਿਲਜੀਤ ਦੋਸਾਂਝ ਨੇ ਤੇ ਗਾਣੇ ਦੇ ਬੋਲ ਲਿਖੇ ਨੇ ਰਾਜ ਰਣਜੋਧ ਨੇ। ਇੰਟੈਂਸ ਨੇ ਆਪਣੇ ਚੱਕਵੇਂ ਮਿਊਜ਼ਿਕ ਦੇ ਨਾਲ ਗਾਣੇ ਨੂੰ ਚਾਰ ਚੰਨ ਲਗਾਏ ਨੇ। ਦੱਸ ਦਈਏ ਰਾਜ ਰਣਜੋਧ ਦੇ ਲਿਖੇ ਗੀਤਾਂ ਚ ਅਕਸਰ ਹੀ ਬ੍ਰੈਂਡ ਚੀਜ਼ਾਂ ਦਾ ਜ਼ਿਕਰ ਸੁਣਨ ਨੂੰ  ਮਿਲਦਾ ਹੈ। ਇਸ ਕਰਕੇ ਇਸ ਗੀਤ ‘ਚ ਵੀ ਇੰਟਰਨੈਸ਼ਨਲ ਬ੍ਰੈਂਡ ‘Chanel No 5’ ਦਾ ਜ਼ਿਕਰ ਸੁਣਨ ਨੂੰ ਮਿਲ ਰਿਹਾ ਹੈ। ਇਹ ਗੀਤ ਨੱਚਣ ਟੱਪਣ ਵਾਲਾ ਹੈ, ਜਿਸ ਕਰਕੇ ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ। ਜੇ ਗੱਲ ਕਰੀਏ ਫ਼ਿਲਮ ਦੀ ਤਾਂ ਹੌਸਲਾ ਰੱਖ ਇਸ ਮਹੀਨੇ ਦੀ 15 ਤਾਰੀਖ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਕਾਮੇਡੀ ਜ਼ੌਨਰ ਦੀ ਹੈ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

You may also like