ਹੌਸਲਾ ਰੱਖ: ‘Guitar’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਲਵ ਕਮਿਸਟਰੀ

written by Lajwinder kaur | October 05, 2021

ਹੌਸਲਾ ਰੱਖ (Honsla Rakh) ਫ਼ਿਲਮ ਜੋ ਕਿ ਵੱਡੇ ਪਰਦੇ ਉੱਤੇ ਜਲਦੀ ਹੀ ਧੂੰਮਾਂ ਪਾਉਣ ਲਈ ਤਿਆਰ ਹੈ। ਜੀ ਹਾਂ ਸ਼ਾਨਦਾਰ ਟ੍ਰੇਲਰ ਰਿਲੀਜ਼ ਤੋਂ ਬਾਅਦ ਪ੍ਰਸ਼ੰਸਕਾਂ ਦੀ ਉਤਸੁਕਤਾ ਇਸ ਫ਼ਿਲਮ ਨੂੰ ਲੈ ਕੇ ਹੋਰ ਜ਼ਿਆਦਾ ਵੱਧ ਗਈ ਹੈ। ਇਸ ਦਰਮਿਆਨ ਇੱਕ ਫ਼ਿਲਮ ਦਾ ਨਵਾਂ ਗੀਤ ਗਿਟਾਰ (Guitar) ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ। ਜੀ ਹਾਂ ਇਹ ਗੀਤ ਰੋਮਾਂਟਿਕ ਬੀਟ ਸੌਂਗ ਹੈ ਜਿਸ ਨੂੰ ਰਾਜ ਰਣਜੋਧ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨਾਲ ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

diljit dosanjh and sonam bajwa image Image Source: youtube

ਇਸ ਗੀਤ ਨੂੰ ਦਿਲਜੀਤ ਦੋਸਾਂਝ ਤੇ ਅਦਾਕਾਰਾ ਸੋਨਮ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੀਡੀਓ ‘ਚ ਸੋਨਮ ਬਾਜਵਾ ਦੀ ਹੌਟ ਲੁੱਕ ਦੇਖਣ ਨੂੰ ਮਿਲ ਰਹੀ ਹੈ।  ਇਸ ਗਾਣੇ ਦੇ ਬੋਲ ਰਾਜ ਰਣਜੋਧ ਨੇ ਹੀ ਲਿਖੇ ਨੇ ਤੇ ਮਿਊਜ਼ਿਕ Jsl ਨੇ ਦਿੱਤਾ ਹੈ। ਇਸ ਗੀਤ ਨੂੰ ‘Tips Punjabi’ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

guitar song out Image Source: youtube

ਹੋਰ ਪੜ੍ਹੋ : ਪ੍ਰਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਦਿਲ ਦੇ ਹਾਲ ਨੂੰ ਬਿਆਨ ਕਰਦਾ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਇੱਕ ਫੋਟੋ’ ਹੋਇਆ ਰਿਲੀਜ਼

ਡਾਇਰੈਕਟਰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰੋਮਾਂਟਿਕ ਤੇ ਕਾਮੇਡੀ ਜ਼ੌਨਰ ਵਾਲੀ ਇਹ ਫ਼ਿਲਮ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ।

0 Comments
0

You may also like