‘ਹੌਸਲਾ ਰੱਖ’ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਮਚਾਈ ਧਮਾਲ, ਬੰਪਰ ਓਪਨਿੰਗ ਦੇ ਨਾਲ ਤੋੜੇ ਸਾਰੇ ਰਿਕਾਰਡ, ਜਾਣੋ ਕਮਾਈ

written by Lajwinder kaur | October 17, 2021

ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਦੀ ਪੰਜਾਬੀ ਫ਼ਿਲਮ 'ਹੌਸਲਾ ਰੱਖ' ਨੇ ਰਿਲੀਜ਼ ਤੋਂ ਬਾਅਦ ਹੀ ਧਮਾਲ ਮਚਾ ਦਿੱਤੀ ਹੈ। ਇਸ ਫ਼ਿਲਮ ਨੇ ਪੰਜਾਬੀ ਫ਼ਿਲਮ ਦੀ ਉਪਨਿੰਗ ਦੇ ਸਾਰੇ ਹੀ ਰਿਕਾਰਡਜ਼ ਨੂੰ ਤੋੜ ਦਿੱਤਾ ਹੈ, ਅਤੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। 'ਹੌਸਲਾ ਰੱਖ' ਫ਼ਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ 2.55 ਮਿਲੀਅਨ ਰੁਪਏ ਦੀ ਕਮਾਈ ਕੀਤੀ।

ਹੋਰ ਪੜ੍ਹੋ : Yes I Am Student : ਪਿਆਰ ਦੇ ਰੰਗਾਂ ਨਾਲ ਭਰਿਆ ‘ਜਾਨ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਦੀ ਰੋਮਾਂਟਿਕ ਕਮਿਸਟਰੀ

feature image of shehnaaz gill and diljit dosanjh new song saroor out now

ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਇੱਕ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ਪੋਸਟਰ ਉੱਤੇ ਫ਼ਿਲਮ ਦੀ ਵਰਲਡ ਵਾਈਡ ਕਮਾਈ ਦੱਸੀ ਹੋਈ ਹੈ। ਜੀ ਹਾਂ ਸਾਰੇ ਰਿਕਾਰਡਜ਼ ਤੋੜ ਦੀ ਹੋਈ ਇਸ ਫ਼ਿਲਮ ਨੇ ਬੰਪਰ ਉਪਨਿੰਗ ਦਿੰਦੇ ਹੋਏ 5.05 ਕਰੋੜ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

new song lalkaare song released in the vocie of diljit dosanjh

ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੌਸਲਾ ਰੱਖ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤਾ ਅਤੇ ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ।

 

 

View this post on Instagram

 

A post shared by DILJIT DOSANJH (@diljitdosanjh)

You may also like