ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ
ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਕਦੇ ਵੀ ਪਰਦੇ ‘ਤੇ ਇੱਕਠੇ ਨਜ਼ਰ ਨਹੀਂ ਆਏ । ਪਰ ਹੁਣ ਇਹ ਜੋੜੀ ਇਕ ਡਾਕੂਮੈਂਟਰੀ ਫ਼ਿਲਮ ‘ਚ ਜਲਦ ਹੀ ਨਜ਼ਰ ਆਏਗੀ, ਦਰਅਸਲ ਇਹ ਜੋੜੀ ਉਨ੍ਹਾਂ ਵਿਦਿਆਰਥੀਆਂ ‘ਤੇ ਡਾਕੂਮੈਂਟਰੀ ਬਨਾਉਣ ਜਾ ਰਹੀ ਹੈ ਜਿਨ੍ਹਾਂ ਵਿਦਿਆਰਥੀਆਂ ਦੀ ਕੋਰੋਨਾ ਵਾਇਰਸ ਕਰਕੇ ਗ੍ਰੇਜੂਏਸ਼ਨ ਪੂਰੀ ਨਹੀਂ ਹੋ ਸਕੀ ਹੈ । ਸੁਣਨ ‘ਚ ਆਇਆ ਹੈ ਕਿ ਦੋਵੇਂ ਜਣੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣ ਰਹੇ ਹਨ ।
hrithik-deepika_1
ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਕਿਸੀ ਫਿਲਮ 'ਚ ਇਕੱਠੇ ਕੰਮ ਨਹੀਂ ਕੀਤਾ ਹੈ, ਬਲਕਿ ਇਕ ਡਾਕੂਮੈਂਟਰੀ ਪ੍ਰੋਜੈਕਟ 'ਚ ਇਕੱਠੇ ਦਿਖਾਈ ਦੇਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਅਤੇ ਰਿਤਿਕ ਇਕ ਡਾਕੂਮੈਂਟਰੀ ਦਾ ਹਿੱਸਾ ਬਣੇ ਹਨ, ਜੋ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜਿਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਗ੍ਰੈਜੂਏਸ਼ਨ ਪੂਰੀ ਨਹੀਂ ਹੋਈ ਹੈ।
deepika-padukone-hrithik-roshan_1577106084
ਇਕ ਘੰਟੇ ਦੀ ਡਾਕੂਮੈਂਟਰੀ ਹੈ, ਏਟੋ ਫਿਲਿਪ ਦੀ ਅੰਡਰ 25 ਟੀਮ ਦੁਆਰਾ ਬਣਾਈ ਗਈ ਹੈ। ਇਸ ਡਾਕੂਮੈਂਟਰੀ 'ਚ ਦੀਪਿਕਾ ਅਤੇ ਰਿਤਿਕ ਤੋਂ ਇਲਾਵਾ ਟਾਮ ਹੈਂਕਸ, ਬਰਾਕ ਓਬਾਮਾ, ਮਾਈਲੀ ਸਾਈਰਸ, ਓਪਰਾ ਵਿਨਪ੍ਰੇ ਜਿਹੀਆਂ ਰਈ ਹਸਤੀਆਂ ਵੀ ਸ਼ਾਮਿਲ ਹੋਣਗੀਆਂ। ਦਿ ਹਿੰਦੂ ਦੀ ਇਕ ਰਿਪੋਰਟ ਅਨੁਸਾਰ, ਇਕ ਘੰਟੇ ਦੀ ਇਕ ਡਾਕੂਮੈਂਟਰੀ 'ਚ ਸੈਲੇਬ੍ਰਿਟੀਜ਼ 2020 ਬੈਚ ਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਭਵਿੱਖ ਅਤੇ ਬਾਹਰੀ ਦੁਨੀਆ ਦੀਆਂ ਚੁਣੌਤੀਆਂ ਬਾਰੇ ਗੱਲ ਕਰਨਗੇ।