ਜਬਰਨ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਵਾਲੇ ਫੈਨ 'ਤੇ ਭੜਕੇ ਰਿਤਿਕ ਰੌਸ਼ਨ, ਵੇਖੋ ਵੀਡੀਓ

written by Pushp Raj | September 10, 2022

Hrithik Roshan shouts on Fan: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਕਦੇ ਆਪਣੀ ਪ੍ਰੋਫੈਸ਼ਨਲ ਲਾਈਫ ਤੇ ਕਦੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਰਿਤਿਕ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਵਿਕਰਮ ਵੇਧਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਪਰ ਹਾਲ ਹੀ ਵਿੱਚ ਰਿਤਿਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਇੱਕ ਫੈਨ ਤੋਂ ਬੇਹੱਦ ਨਾਰਾਜ਼ ਹੁੰਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਦਰਅਸਲ ਰਿਤਿਕ ਰੌਸ਼ਨ ਆਪਣੇ ਪੁੱਤਰਾਂ ਨਾਲ ਬੀਤੇ ਦਿਨੀਂ ਮੁੰਬਈ ਦੇ ਜੁਹੂ ਥੀਏਟਰ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਦੇਖਣ ਪਹੁੰਚੇ ਸਨ। ਹਾਲਾਂਕਿ ਥੀਏਟਰ ਚੋਂ ਨਿਕਲਦੇ ਸਮੇਂ ਉਨ੍ਹਾਂ ਨੂੰ ਜੋ ਤਜ਼ਰਬਾ ਹੋਇਆ, ਉਸ ਦੇ ਚਲਦੇ ਉਹ ਬੇਹੱਦ ਨਾਰਾਜ਼ ਹੋ ਗਏ ਅਤੇ ਉਨ੍ਹਾਂ ਕਾਫੀ ਗੁੱਸਾ ਆਇਆ।

Image Source: Instagram

ਰਿਤਿਕ ਨੂੰ ਦੇਖ ਕੇ ਥੀਏਟਰ ਦੇ ਬਾਹਰ ਮੌਜੂਦ ਪੈਪਰਾਜ਼ੀਸ ਉਨ੍ਹਾਂ ਦੀਆਂ ਫੋਟੋਆਂ ਖਿੱਚਣ ਲਈ ਪਹੁੰਚ ਗਏ। ਉਸੇ ਸਮੇਂ, ਇੱਕ ਫੈਨ ਵੀ ਰਿਤਿਕ ਨਾਲ ਸੈਲਫੀ ਲੈਣ ਲਈ ਉਨ੍ਹਾਂ ਨੂੰ ਧੱਕਾ ਦੇਣ ਲੱਗ ਪਿਆ, ਜਿਸ ਨੂੰ ਦੇਖ ਕੇ ਅਦਾਕਾਰ ਗੁੱਸੇ ਵਿੱਚ ਆ ਜਾਂਦਾ ਹੈ ਰਿਤਿਕ ਨੇ ਉਸ 'ਤੇ ਚੀਕਦੇ ਹੋਏ ਪੁੱਛਿਆ , "ਤੁਸੀਂ ਕੀ ਕਰਨਾ ਚਾਹੁੰਦੇ ਹੋ?"

ਇਸ ਘਟਨਾ ਤੋਂ ਬਾਅਦ ਰਿਤਿਕ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ 'ਤੇ ਵੱਖ-ਵੱਖ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿਥੇ ਇੱਕ ਪਾਸੇ ਕੁਝ ਯੂਜ਼ਰਸ ਰਿਤਿਕ ਨੂੰ ਟ੍ਰੋਲ ਕਰਦੇ ਹੋਏ ਨਜ਼ਰ ਆਏ ਉਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਨੇ ਰਿਤਿਕ ਦਾ ਸਮਰਥਨ ਕਰਦੇ ਹੋਏ ਕਮੈਂਟ ਲਿਖਿਆ, 'ਕੀ ਅਦਾਕਾਰਾਂ ਦੀ ਵੀ ਆਪਣੀ ਨਿੱਜੀ ਜ਼ਿੰਦਗੀ ਹੁੰਦੀ ਹੈ, ਸਾਨੂੰ ਦੂਜੇ ਦੀਆਂ ਇਛਾਵਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ।'

Image Source: Instagram

ਹੋਰ ਪੜ੍ਹੋ: ਹਰਭਜਨ ਸਿੰਘ ਨੇ ਕੀਤੀ ਗੁਰਦਾਸ ਮਾਨ ਦੇ ਨਵੇਂ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਦੀ ਕੀਤੀ ਸ਼ਲਾਘਾ, ਕਿਹਾ ਬਹੁਤ ਹੀ ਸੋਹਣਾ ਗੀਤ
ਦੱਸ ਦਈਏ ਕਿ ਬੀਤੇ ਦਿਨੀਂ ਰਿਤਿਕ ਰੌਸ਼ਨ ਦੀ ਫ਼ਿਲਮ ਵਿਕਰਮ ਵੇਧਾ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਵਿੱਚ ਰਿਤਿਕ ਰੌਸ਼ਨ ਦੇ ਨਾਲ ਸੈਫ ਅਲੀ ਖ਼ਾਨ ਵੀ ਨਜ਼ਰ ਆਉਣਗੇ। ਇਹ ਫ਼ਿਲਮ 30 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

You may also like