ਇਸ ਸ਼ਹਿਰ ‘ਚ ਅਚਾਨਕ ਹੋਣ ਲੱਗੀ 500 ਦੇ ਨੋਟਾਂ ਦੀ ਬਾਰਿਸ਼, ਨੋਟ ਲੁੱਟਣ ਲਈ ਉਮੜੀ ਭੀੜ

Written by  Lajwinder kaur   |  June 15th 2022 04:12 PM  |  Updated: June 15th 2022 04:12 PM

ਇਸ ਸ਼ਹਿਰ ‘ਚ ਅਚਾਨਕ ਹੋਣ ਲੱਗੀ 500 ਦੇ ਨੋਟਾਂ ਦੀ ਬਾਰਿਸ਼, ਨੋਟ ਲੁੱਟਣ ਲਈ ਉਮੜੀ ਭੀੜ

ਸੋਸ਼ਲ ਮੀਡੀਆ ਉੱਤੇ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਬਾਲੀਵੁੱਡ ਗੀਤ ਕਿਉਂ-ਕਿਉਂ ਪੈਸਾ ਪੈਸਾ ਕਰਤੀ ਹੈ ਅਤੇ ਅਕਸਰ ਘਰਾਂ ‘ਚ ਆਮ ਸੁਣਾਈ ਦੇਣ ਵਾਲੀਆਂ ਗੱਲਾਂ ਜਿਵੇਂ ਦਰਖਤਾਂ ਨੂੰ ਕੀ ਨੋਟ ਲੱਗੇ ਨੇ ਜਾਂ ਇੱਥੇ ਕੀ ਨੋਟਾਂ ਦਾ ਮੀਂਹ ਪੈ ਰਿਹਾ ਹੈ।

ਹੋਰ ਪੜ੍ਹੋ : 21 Years of Gadar: ਸੰਨੀ ਦਿਓਲ ਨੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਦੇ ਹੋਏ ਸਾਂਝੀ ਕੀਤੀ ਖੁਸ਼ੀ, ਭੈਣ ਈਸ਼ਾ ਦਿਓਲ ਨੇ ਕਮੈਂਟ ਕਰਕੇ ਆਖੀ ਇਹ ਗੱਲ...

ਜੀ ਹਾਂ Hyderabad 'ਚ ਨੋਟਾਂ ਦਾ ਮੀਂਹ ਪਿਆ। ਇਹ ਅਸੀਂ ਨਹੀਂ, ਸਗੋਂ ਵਾਇਰਲ ਹੋ ਰਿਹਾ ਇਹ ਵੀਡੀਓ ਦੇਖ ਕੇ ਹਰ ਕੋਈ ਕਹਿ ਰਿਹਾ ਹੈ। ਦੱਸ ਦਈਏ 10,20 ਜਾਂ 100 ਨਹੀਂ ਸਗੋਂ 500 ਰੁਪਏ ਵਾਲੇ ਨੋਟਾਂ ਦੀ ਬਾਰਿਸ਼ ਹੋਈ ਹੈ।

charminar 500 image source twitter

ਤੁਸੀਂ ਹੈਰਾਨ ਰਹਿ ਜਾਵਾਂਗੇ ਜੇਕਰ ਤੁਸੀਂ ਕਿਸੇ ਸੜਕ ਤੋਂ ਲੰਘ ਰਹੇ ਹਾਂ ਅਤੇ ਅਚਾਨਕ 500-500 ਰੁਪਏ ਦੇ ਨੋਟਾਂ ਦੀ ਬਰਸਾਤ ਸ਼ੁਰੂ ਹੋ ਜਾਵੇ। ਹੈਦਰਾਬਾਦ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

charminar 500 notes image source twitter

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਚਾਨਕ 500-500 ਰੁਪਏ ਦੇ ਨੋਟਾਂ ਦੀ ਬਰਸਾਤ ਸੜਕ 'ਤੇ ਹੋ ਗਈ। ਇਸ ਤੋਂ ਬਾਅਦ ਉਥੇ ਮੌਜੂਦ ਲੋਕ ਕਥਿਤ ਤੌਰ 'ਤੇ ਨੋਟਾਂ ਨੂੰ ਲੁੱਟਦੇ ਹੋਏ ਅਤੇ ਇਕੱਠੇ ਕਰਨ 'ਚ ਲੱਗੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸਾਹਮਣੇ ਆਉਣ 'ਤੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ।

charminar image source twitter

ਟਵਿੱਟਰ 'ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਹੈਦਰਾਬਾਦ ਵਿੱਚ ਚਾਰਮੀਨਾਰ ਦੇ ਨੇੜੇ, ਇੱਕ ਆਦਮੀ ਜੋ ਕਿ ਆਪਣੇ ਜੇਬ ਚੋਂ 500-500 ਰੁਪਏ ਦੇ ਨੋਟ ਵਾਲਾ ਬੰਡਲ ਕੱਢਦਾ ਹੈ ਤੇ ਆਸਮਾਨ ਵੱਲ ਨੂੰ ਉਡਾਉਂਦਾ ਹੋਇਆ ਨਜ਼ਰ ਆਉਂਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਈ ਲੋਕ ਇਨ੍ਹਾਂ ਨੋਟਾਂ ਨੂੰ ਲੁੱਟਦੇ ਨਜ਼ਰ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network