ਪੰਜਾਬੀ ਮਰਦਾਂ ‘ਚ ਵੱਧ ਰਹੀ ਹਾਈਪਰਟੈਸ਼ਨ ਦੀ ਬੀਮਾਰੀ, ਦੇਸ਼ ‘ਚ ਸਭ ਤੋਂ ਉੱਪਰ ਪੰਜਾਬੀ ਮਰਦ

written by Shaminder | May 17, 2022

ਅੱਜ ਕੱਲ੍ਹ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਜਿਸ ਕਾਰਨ ਲੋਕਾਂ ‘ਚ ਤਣਾਅ ਵਰਗੀਆਂ ਬੀਮਾਰੀਆਂ ਲਗਾਤਾਰ ਵਧ ਰਹੀਆਂ ਹਨ ।ਪਰ ਇੱਕ ਬੀਮਾਰੀ ਪੰਜਾਬੀ ਮਰਦਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ । ਉਹ ਹੈ ਹਾਈਪਰਟੈਨਸ਼ਨ (Hypertension) । ਜੋ ਕਿ ਹੋਰ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ ।

hypertension, image From google

ਹੋਰ ਪੜ੍ਹੋ : ਗੁੜ ਹੈ ਸਿਹਤ ਲਈ ਬਹੁਤ ਗੁਣਕਾਰੀ, ਸਰੀਰ ‘ਚ ਕਈ ਕਮੀਆਂ ਨੂੰ ਕਰਦਾ ਹੈ ਦੂਰ

ਸਿਹਤ ਮਾਹਿਰਾਂ ਮੁਤਾਬਕ ਬੇਕਾਬੂ ਵਧਿਆ ਹੋਇਆ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਸਟ੍ਰੋਕ, ਮਾਇਓਕਾਰਡਿਅਲ ਇਨਫਾਰਕਸ਼ਨ, ਦਿਲ ਦੀ ਅਸਫਲਤਾ, ਗੁਰਦੇ ਦੀ ਅਸਫਲਤਾ, ਅੰਨ੍ਹਾਪਣ, ਆਦਿ ਦਾ ਕਾਰਨ ਬਣ ਸਕਦਾ ਹੈ।

hypertension, image From instagram

ਹੋਰ ਪੜ੍ਹੋ : ਖੜੇ ਹੋ ਕੇ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਹੈ ਖਤਰਨਾਕ, ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਇਹ ਬੀਮਾਰੀਆਂ ਏਨੀਆਂ ਕੁ ਭਿਆਨਕ ਹਨ ਕਿ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ । ਪੰਜਾਬ ‘ਚ ੨੪ ਫੀਸਦੀ ਰਾਸ਼ਟਰੀ ਔਸਤ ਦੇ ਮੁਕਾਬਲੇ ਦੇਸ਼ ‘ਚ ਸ਼ੂਗਰ ਵਾਲੇ ਮਰਦਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ ।ਇਸ ਦੇ ਨਾਲ ਹੀ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀਆਂ ਖੋਜਾਂ ਦਾ ਹਿੱਸਾ ਸੀ ।

hypertension,,,- image From google

ਪੰਜਾਬ ਵਿੱਚ ਔਰਤਾਂ ਵਿੱਚ ਹਾਈਪਰਟੈਨਸ਼ਨ ਦਾ 32% ਹੈ ਜਦੋਂ ਕਿ ਹਰਿਆਣਾ ਵਿੱਚ, ਇਹ ਔਰਤਾਂ ਵਿੱਚ 22.9% ਅਤੇ ਮਰਦਾਂ ਵਿੱਚ 26.2% ਹੈ। ਚੰਡੀਗੜ੍ਹ ਵਿੱਚ, ਇਹ ਮਰਦਾਂ ਵਿੱਚ30 % ਅਤੇ ਔਰਤਾਂ ਵਿੱਚ 25 % ਹੈ, ਜਿਵੇਂ ਕਿ 22 % ਔਰਤਾਂ ਅਤੇ 24 % ਮਰਦਾਂ ਵਿੱਚ ਹਾਈਪਰਟੈਨਸ਼ਨ ਦੇ ਰਾਸ਼ਟਰੀ ਪ੍ਰਸਾਰ ਦੇ ਮੁਕਾਬਲੇ। ਹਾਈਪਰਟੈਨਸ਼ਨ ਦੀ ਵੱਧਦੀ ਬੀਮਾਰੀ ਚਿੰਤਾ ਦਾ ਵਿਸ਼ਾ ਹੈ । ਅੱਜ ਜ਼ਰੂਰਤ ਹੈ ਇਨ੍ਹਾਂ ਬੀਮਾਰੀਆਂ ਨੂੰ ਦੂਰ ਰੱਖਣ ਲਈ ਖੁਦ ਨੂੰ ਸਿਹਤਮੰਦ ਰੱਖਣ ਦੇ ਨਾਲ –ਨਾਲ ਖੁਦ ਦੀ ਸੋਚ ਨੂੰ ਸਕਰਾਤਮਕ ਰੱਖਣ ਦੀ ।

 

 

 

 

 

 

 

 

You may also like