ਦਰਦ ਦੇ ਨਾਲ ਤੜਫਦੀ ਮਾਂ ਨੂੰ ਦੇਖਕੇ ਦਹਿਲ ਜਾਂਦੀ ਸੀ ਰਾਖੀ ਸਾਵੰਤ; ਅਨਾਥ ਮਹਿਸੂਸ ਕਰ ਰਹੀ ਹੈ ਅਦਾਕਾਰਾ
Rakhi Sawant news: ਹਰ ਇਨਸਾਨ ਲਈ ਉਸ ਦੇ ਮਾਪੇ ਬਹੁਤ ਹੀ ਅਹਿਮ ਹੁੰਦੇ ਹਨ। ਪਰ ਜਦੋਂ ਮਾਪਿਆਂ ਦਾ ਹੱਥ ਸਿਰ ਤੋਂ ਉੱਠ ਜਾਂਦਾ ਹੈ ਤਾਂ ਉਹ ਬਹੁਤ ਹੀ ਦੁਖਦਾਇਕ ਸਮਾਂ ਹੁੰਦਾ ਹੈ। ਅਜਿਹੇ ਹੀ ਔਖੇ ਸਮੇਂ ਵਿੱਚੋਂ ਲੰਘ ਰਹੀ ਹੈ ਅਦਾਕਾਰਾ ਰਾਖੀ ਸਾਵੰਤ।
ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਸਾਡੇ ਵਿੱਚ ਨਹੀਂ ਰਹੀ। ਦੋ ਦਿਨ ਪਹਿਲਾਂ ਹੀ ਰਾਖੀ ਦੀ ਮਾਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈ। ਮੁੰਬਈ ਦੇ ਇੱਕ ਹਸਪਤਾਲ 'ਚ ਬ੍ਰੇਨ ਟਿਊਮਰ ਦੇ ਇਲਾਜ ਲਈ ਦਾਖਲ ਅਦਾਕਾਰਾ ਦੀ ਮਾਂ ਦੇ ਕਈ ਅੰਗ ਖਰਾਬ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ ਸੀ। ਇਸ ਘਟਨਾ ਤੋਂ ਬਾਅਦ ਰਾਖੀ ਸਾਵੰਤ ਦਾ ਰੋ-ਰੋ ਕੇ ਬੁਰਾ ਹਾਲ ਹੈ।
ਹੋਰ ਪੜ੍ਹੋ : ਰਾਖੀ ਸਾਵੰਤ ਦੀ ਮਾਂ ਦੀ ਅੰਤਿਮ ਵਿਦਾਈ ਦੀਆਂ ਤਸਵੀਰਾਂ ਆਈਆਂ ਸਾਹਮਣੇ; ਬਾਲੀਵੁੱਡ ਕਲਾਕਾਰਾਂ ਨੇ ਪਹੁੰਚ ਕੇ ਵੰਡਿਆ ਦੁੱਖ
ਸਲਮਾਨ ਖ਼ਾਨ ਨੇ ਫੋਨ ਕਰਕੇ ਰਾਖੀ ਸਾਵੰਤ ਨੂੰ ਦਿੱਤਾ ਸੀ ਹੌਸਲਾ
ਰਾਖੀ ਦੇ ਭਰਾ ਰਾਕੇਸ਼ ਸਾਵੰਤ ਨੇ ਵੀ ਕੈਮਰੇ ਦੇ ਸਾਹਮਣੇ ਆ ਕੇ ਕਈ ਅਹਿਮ ਗੱਲਾਂ ਦੱਸੀਆਂ ਹਨ। ਇਸ ਦੌਰਾਨ ਉਸ ਨੇ ਦੱਸਿਆ ਕਿ 28 ਜਨਵਰੀ ਦੀ ਰਾਤ 8:30-9:00 ਦਰਮਿਆਨ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਇਸ ਉਦਾਸ ਮਾਹੌਲ 'ਚ ਅਭਿਨੇਤਾ ਸਲਮਾਨ ਖ਼ਾਨ ਨੇ ਭੈਣ ਰਾਖੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਸ ਨੂੰ ਦਿਲਾਸਾ ਦਿੱਤਾ ਸੀ। ਰਾਕੇਸ਼ ਦਾ ਕਹਿਣਾ ਹੈ ਕਿ ਉਹ ਅਭਿਨੇਤਾ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।
ਰਾਖੀ ਦੇ ਭਰਾ ਨੇ ਮਾਂ ਦੀ ਹਾਲਤ ਬਾਰੇ ਦੱਸਿਆ
ਆਪਣੀ ਮਾਂ ਜਯਾ ਬਾਰੇ ਗੱਲ ਕਰਦੇ ਹੋਏ ਰਾਕੇਸ਼ ਨੇ ਕਿਹਾ ਕਿ ਉਹ ਕਾਫੀ ਦਰਦ 'ਚ ਸੀ। ਉਸ ਨੇ ਕਿਹਾ, 'ਪਿਛਲੀ ਵਾਰ ਮਾਂ ਨੇ ਸਖ਼ਤ ਲੜਾਈ ਲੜੀ ਸੀ ਅਤੇ ਠੀਕ ਹੋ ਕੇ ਸਾਡੇ ਕੋਲ ਵਾਪਸ ਆਈ ਸੀ, ਪਰ ਇਸ ਵਾਰ ਰੱਬ ਦੀ ਮਰਜ਼ੀ ਸੀ। ਉਹ ਉਸ ਨੂੰ ਜ਼ਿਆਦਾ ਤਕਲੀਫ਼ ਵਿੱਚ ਨਹੀਂ ਦੇਖਣਾ ਚਾਹੁੰਦਾ ਸੀ ਅਤੇ ਅਸੀਂ ਸਾਰਿਆਂ ਨੇ ਇਹ ਵੀ ਮਹਿਸੂਸ ਕੀਤਾ ਕਿ ਮਾਂ ਨੇ ਬਹੁਤ ਸਹਿਨ ਕੀਤਾ ਹੈ। ਉਹ ਦਰਦ ਨਾਲ ਚੀਕ ਰਹੀ ਸੀ ਅਤੇ ਇਹ ਦੇਖ ਕੇ ਦਿਲ ਕੰਬ ਜਾਂਦਾ ਸੀ। ਅਸੀਂ ਇਸ ਗੱਲ ਤੋਂ ਰਾਹਤ ਮਹਿਸੂਸ ਕਰਦੇ ਹਾਂ ਕਿ ਉਸ ਨੂੰ ਉਸ ਦਰਦ ਤੋਂ ਰਾਹਤ ਮਿਲੀ ਹੈ ਜਿਸ ਨਾਲ ਉਹ ਲੰਬੇ ਸਮੇਂ ਤੋਂ ਪੀੜਤ ਸੀ। ਹੁਣ, ਉਹ ਰੱਬ ਕੋਲ ਚਲੀ ਗਈ ਹੈ ਅਤੇ ਉਹ ਇੱਕ ਬਿਹਤਰ ਜਗ੍ਹਾ ਵਿੱਚ ਹੈ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ
ਉੱਧਰ ਰਾਖੀ ਸਾਵੰਤ ਦਾ ਵੀ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਮਾਂ ਦੇ ਦਿਹਾਂਤ 'ਤੇ ਵੀ ਉਹ ਫੁੱਟ-ਫੁੱਟ ਕੇ ਰੋਂਦੀ ਹੋਈ ਨਜ਼ਰ ਆਈ ਸੀ। ਰਾਖੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਅਨਾਥ ਹੋ ਗਈ ਹੈ..ਕੋਈ ਨਹੀਂ ਹੈ ਇਸ ਦੁਨੀਆ ਵਿੱਚ, ਨਾ ਮਾਂ ਨਾ ਬਾਪ...। ਰਾਖੀ ਨੇ ਦੱਸਿਆ ਸੀ ਉਸਦੀ ਮਾਂ ਚਾਹੁੰਦੀ ਸੀ ਕਿ ਉਹ ਮਰਾਠੀ ਵਾਲੇ ਬਿੱਗ ਬੌਸ ਵਿੱਚ ਜਾਵੇ। ਪਰ ਜਦੋਂ ਉਹ ਬਿੱਗ ਬੌਸ ਤੋਂ ਵਾਪਸ ਆਈ ਤਾਂ ਉਸ ਆਪਣੀ ਮਾਂ ਨਹੀਂ ਮਿਲੀ। ਬਸ ਉਸ ਨੇ ਆਪਣੀ ਮਾਂ ਨੂੰ ਹਸਪਤਾਲ ਵਿੱਚ ਦਰਦ ਦੇ ਨਾਲ ਤੜਫਦੇ ਹੋਏ ਦਿਖਿਆ। ਹਾਲ ਵਿੱਚ ਰਾਖੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਘਰ ਵਿੱਚ ਰੋਂਦੀ ਹੋਈ ਨਜ਼ਰ ਆ ਰਹੀ ਹੈ।
View this post on Instagram