'ਕਿਸਾਨਾਂ ਲਈ ਕਰੀਅਰ ਛੱਡ ਦੇਵਾਂਗੀ' ਕਿਸਾਨ ਮੋਰਚੇ ਦੀ ਸਟੇਜ ਤੋਂ ਕਿਹਾ ਸੋਨੀਆ ਮਾਨ ਨੇ

written by Rupinder Kaler | February 06, 2021

ਪੰਜਾਬੀ ਅਦਾਕਾਰਾ ਸੋਨੀਆ ਮਾਨ ਲਗਾਤਾਰ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਹਾਲ ਹੀ ਵਿੱਚ ਉਹਨਾਂ ਨੇ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ। ਉਸ ਨੇ ਕਿਹਾ, "ਕਿਸਾਨਾਂ ਲਈ ਕਰੀਅਰ ਦੀ ਵੀ ਪ੍ਰਵਾਹ ਨਹੀਂ।" ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦਾ ਸੋਨੀਆ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ, "ਮੇਰੇ ਪਿਤਾ ਦਾ ਮਜ਼ਾਕ ਉਡਾਇਆ ਗਿਆ। ਸੱਚ ਬੋਲਣ ਦੀ ਸੋਸ਼ਲ ਮੀਡੀਆ 'ਤੇ ਸਜ਼ਾ ਮਿਲੀ ਪਰ ਸਟੇਜਾਂ 'ਤੇ ਕਦੇ ਧਰਮ ਦੀ ਗੱਲ ਨਹੀਂ ਕੀਤੀ।

sonia

ਹੋਰ ਪੜ੍ਹੋ :

ਕਿਸਾਨਾਂ ਖਿਲਾਫ ਬਾਲੀਵੁੱਡ ਬੋਲਣਾ ਪਿਆ ਮਹਿੰਗਾ, ਪਟਿਆਲਾ ਵਿੱਚ ਕਿਸਾਨਾਂ ਨੇ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ ਰੋਕੀ

ਕਿਸਾਨਾਂ ਨੇ ਧਰਨੇ ਵਾਲੀ ਥਾਂ ‘ਤੇ ਲਗਾ ਦਿੱਤੇ ਫੁੱਲ ਬੂਟੇ, ਗਾਇਕ ਦਿਲਜੀਤ ਦੋਸਾਂਝ ਅਤੇ ਗਗਨ ਕੋਕਰੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅੰਦੋਲਨ ਨੂੰ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੀ ਲੜ੍ਹਾਈ ਖੇਤੀ ਕਾਨੂੰਨਾਂ ਖਿਲਾਫ ਹੈ।" ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੋਂ ਕਿਸਾਨ ਮੋਰਚੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਲੋਕ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀਆ ਮਾਨ ਪਿਛਲੇ ਕਈ ਦਿਨਾਂ ਤੋਂ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਉਹਨਾਂ ਵੱਲੋਂ ਮੋਰਚੇ ਵਿੱਚ ਚੱਲ ਰਹੀਆਂ ਵੱਖ ਵੱਖ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ।

 

View this post on Instagram

 

A post shared by Sonia Mann (@soniamann01)

0 Comments
0

You may also like