ਭਾਰ ਵੱਧਣ ਤੋਂ ਹੋ ਪ੍ਰੇਸ਼ਾਨ ਤਾਂ ਚੀਆ ਸੀਡਸ ਦਾ ਕਰੋ ਇਸਤੇਮਾਲ

written by Shaminder | December 07, 2021

ਭਾਰ ਵੱਧਣਾ ਆਮ ਸਮੱਸਿਆ ਬਣ ਚੁੱਕੀ ਹੈ । ਭਾਰ ਵੱਧਣ ਦੇ ਨਾਲ ਜਿੱਥੇ ਸਰੀਰ ਬੇਡੌਲ ਲੱਗਣ ਲੱਗ ਪੈਂਦਾ ਹੈ ।ਉੱਥੇ ਹੀ ਵੱਧਦਾ ਮੋਟਾਪਾ (Fat) ਕਈ ਬੀਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ । ਅੱਜ ਹਰ ਕੋਈ ਮੋਟਾਪੇ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਅਤੇ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਲਈ ਕਈ ਤਰ੍ਹਾਂ ਦੇ ਵਰਕ ਆਊਟ ਕਰਦਾ ਹੈ ਅਤੇ ਖਾਣ ਪੀਣ ਦਾ ਵੀ ਖ਼ਾਸ ਖਿਆਲ ਰੱਖਦਾ ਹੈ । ਪਰ ਏਨਾਂ ਕੁਝ ਕਰਨ ਦੇ ਬਾਵਜੂਦ ਵੀ ਕਈ ਵਾਰ ਮੋਟਾਪਾ ਨਹੀਂ ਘੱਟਦਾ । ਅੱਜ ਅਸੀਂ ਤੁਹਾਨੂੰ ਚੀਆ ਸੀਡਸ  (chia seeds )ਦੇ ਬਾਰੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਮੋਟਾਪੇ ਤੋਂ ਰਾਹਤ ਪਾ ਸਕਦੇ ਹੋ । ਇਹ ਬੀਜ ਕਾਲੇ ਰੰਗ ਦੇ ਹੁੰਦੇ ਹਨ ।

chia-seeds . image From google

ਹੋਰ ਪੜ੍ਹੋ :  ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਇਨ੍ਹਾਂ ਬੀਜ਼ਾਂ ‘ਚ ਕਈ ਤੱਤ ਹੁੰਦੇ ਹਨ ਅਤੇ ਖਾਸ ਤੌਰ ‘ਤੇ ਇਹ ਓਮੇਗਾ-3 ਫੈਟੀ ਐਸਿਡ, ਫਾਈਬਰ, ਖਣਿਜ, ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ। ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ, ਇਹ ਪਾਚਨ ਪ੍ਰਣਾਲੀ ਨੂੰ ਠੀਕ ਕਰਕੇ ਸਰੀਰ ਦੇ ਵਧਦੇ ਭਾਰ ਨੂੰ ਕਾਬੂ ਹੇਠ ਰੱਖਦੇ ਹਨ। ਇਸ ਨੂੰ ਪੀਣ ਨਾਲ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲਗਦੀ।

weight image From google

ਚੀਆ ਸੀਡਜ਼ ਦਾ ਇਸਤੇਮਾਲ ਭਾਰ ਘਟਾਉਣ ਦੇ ਨਾਲ-ਨਾਲ ਜਿਨ੍ਹਾਂ ਲੋਕਾਂ ‘ਚ ਖੁਨ ਦੀ ਕਮੀ ਹੁੰਦੀ ਹੈ । ਉਹ ਲੋਕ ਵੀ ਇਸ ਦਾ ਇਸਤੇਮਾਲ ਕਰ ਕੇ ਖੁਨ ਦੀ ਕਮੀ ਤੋਂ ਛੁਟਕਾਰਾ ਪਾ ਸਕਦੇ ਹਨ । ਭਾਰ ਘਟਾਉਣ ਦੇ ਲਈ ਚੀਆ ਸੀਡਸ ਨੂੰ ਗਰਮ ਪਾਣੀ ‘ਚ ਪਾ ਕੇ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਲੀ ਪੇਟ ਪੀਣਾ ਚਾਹੀਦਾ ਹੈ । ਇਸ ਨਾਲ ਵਧਿਆ ਹੋਇਆ ਭਾਰ ਹੌਲੀ ਹੌਲੀ ਘਟਣਾ ਸ਼ੁੂਰ ਹੋ ਜਾਵੇਗਾ ।ਇਹ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜਿਸਦੇ ਕਾਰਨ ਇਹ ਐਂਟੀ-ਏਜਿੰਗ ਪ੍ਰਭਾਵ ਚਮੜੀ ਉੱਤੇ ਪਾਇਆ ਜਾਂਦਾ ਹੈ।

 

You may also like