
ਲਗਾਤਾਰ ਬੈਠ ਕੇ ਕੰਮ ਕਰਨ ਦੇ ਕਾਰਨ ਕਈ ਵਾਰ ਬੈਕ ਪੇਨ (Back Pain) ਦੀ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ । ਕਈ ਵਾਰ ਇਹ ਕਿਸੇ ਵੱਡੀ ਬੀਮਾਰੀ ਅਤੇ ਦਰਦ ਦਾ ਵੀ ਕਾਰਨ ਬਣ ਜਾਂਦੀ ਹੈ ।ਲੰਮੇ ਸਮੇਂ ਤੱਕ ਇੱਕੋ ਜਗ੍ਹਾ ‘ਤੇ ਬੈਠੇ ਰਹਿਣ ਦੇ ਕਾਰਨ ਪੱਟਾਂ ‘ਚ ਖਿਚਾਅ ਦੇ ਕਾਰਨ ਪਿੱਠ ਦੇ ਨਿਚਲੇ ਹਿੱਸੇ ਅਤੇ ਗੋਡਿਆਂ ‘ਚ ਦਰਦ ਅਤੇ ਮਾਸਪੇਸ਼ੀਆਂ ਦੇ ਦਰਦ ਦਾ ਸਾਹਮਣਾ ਅਕਸਰ ਕਰਨਾ ਪੈਂਦਾ ਹੈ । ਇਸ ਲਈ ਜੇ ਤੁਸੀਂ ਵੀ ਜੇ ਘੰਟਿਆਂ ਬੱਧੀ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ।

ਹੋਰ ਪੜ੍ਹੋ : ਮਾਂ ਦੀ ਗੋਦ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ
ਜੇ ਤੁਸੀਂ ਲਗਾਤਾਰ ਕਈ ਘੰਟੇ ਕੰਮ ਕਰਦੇ ਹੋ ਤਾਂ ਤੁਸੀਂ ਇਸ ਦੌਰਾਨ ਥੋੜੀ ਥੋੜੀ ਦੇਰ ਬਾਅਦ ਉੱਠ ਕੇ ਸਟ੍ਰੈਚਿੰਗ ਕਰ ਸਕਦੇ ਹੋ ਅਤੇ ਕੁਰਸੀ ‘ਤੇ ਬੈਠ ਕੇ ਕੁਝ ਦੇਰ ਦੇ ਲਈ ਲੱਤਾਂ ਨੂੰ ਹੇਠਾਂ ਉੱਤੇ ਕਰਕੇ ਆਪਣੇ ਸਰੀਰ ਨੂੰ ਆਰਾਮ ਦੇ ਸਕਦੇ ਹੋ ।

ਇਸ ਦੇ ਨਾਲ ਹੀ ਆਪਣੀ ਗਰਦਨ ਨੂੰ ਸੱਜੇ ਤੋਂ ਖੱਬੇ ਅਤੇ ਫਿਰ ਖੱਬੇ ਤੋਂ ਸੱਜੇ ਘੁਮਾ ਕੇ ਕੁਝ ਦੇਰ ਦੇ ਲਈ ਰਾਹਤ ਪਾ ਸਕਦੇ ਹੋ । ਇਸ ਨਾਲ ਗਰਦਨ, ਗੋਡਿਆਂ ਅਤੇ ਲੱਤਾਂ ‘ਚ ਹੋਣਣ ਵਾਲੇ ਦਰਦ ਤੋਂ ਛੁਟਕਾਰਾ ਤੁਹਾਨੂੰ ਮਿਲ ਸਕਦਾ ਹੈ । ਇਸ ਦੇ ਨਾਲ ਹੀ ਥੋੜੀ ਥੋੜੀ ਦੇਰ ਬਾਅਦ ਖੜੇ ਹੋ ਕੇ ਬਾਹਵਾਂ ਨੂੰ ਹੇਠਾਂ ਉੱਤੇ ਕਰੋ ਅਤੇ ਕੁਝ ਦੇਰ ਲਈ ਗਰਦਨ ਨੂੰ ਵੀ ਸੱਜੇ ਤੋਂ ਖੱਬੇ ਪਾਸੇ ਘੁਮਾਓ। ਇਸ ਨਾਲ ਗਰਦਨ ‘ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲੇਗੀ ।