ਜ਼ਬਰਦਸਤ ਐਕਸ਼ਨ ਤੇ ਡਾਇਲਾਗਸ ਨਾਲ ਭਰਿਆ ‘ਇੱਕ ਸੰਧੂ ਹੁੰਦਾ ਸੀ’ ਦਾ ਸ਼ਾਨਦਾਰ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦੋਸਤੀ ਲਈ ਹਿੱਕ ਤਾਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 02nd 2020 11:08 AM |  Updated: February 06th 2020 12:53 PM

ਜ਼ਬਰਦਸਤ ਐਕਸ਼ਨ ਤੇ ਡਾਇਲਾਗਸ ਨਾਲ ਭਰਿਆ ‘ਇੱਕ ਸੰਧੂ ਹੁੰਦਾ ਸੀ’ ਦਾ ਸ਼ਾਨਦਾਰ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦੋਸਤੀ ਲਈ ਹਿੱਕ ਤਾਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਦੇਖੋ ਵੀਡੀਓ

ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਦਰਸ਼ਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ।

ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਗਿੱਪੀ ਗਰੇਵਾਲ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਉਹ ਆਪਣੇ ਦੋਸਤੀ ਲਈ ਹਿੱਕ ਤਾਣ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਟ੍ਰੇਲਰ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੂੰ ਟ੍ਰੇਲਰ ਖੂਬ ਪਸੰਦ ਆ ਰਿਹਾ ਹੈ ਜਿਸ ਦੇ ਚੱਲਦੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਵੇਖੋ:‘ਜਵਾਨੀ ਜਾਨੇਮਨ’ ‘ਚ ਜੈਜ਼ੀ ਬੀ ਦੇ ਚਰਚਿਤ ਗੀਤ ‘ਜਿੰਨੇ ਮੇਰਾ ਦਿਲ ਲੁੱਟਿਆ’ ਨੂੰ ਪੇਸ਼ ਕੀਤਾ ਨਵੇਂ ਅੰਦਾਜ਼ ‘ਚ, ਦੇਖੋ ਵੀਡੀਓ

ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ। ਇਸ ਤੋਂ ਇਲਾਵਾ ਗਾਇਕ ਰੌਸ਼ਨ ਪ੍ਰਿੰਸ, ਬੱਬਲ ਰਾਏ, ਪਵਨ ਮਲਹੋਤਰਾ, ਧੀਰਜ ਕੁਮਾਰ, ਰਘਵੀਰ ਬੋਲੀ, ਅਨਮੋਲ ਕਵਾਤਰਾ ਸਮੇਤ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਡਾਇਰੈਕਟਰ ਰਾਕੇਸ਼ ਮਹਿਤਾ ਵੱਲੋਂ ਬਣਾਈ ਗਈ ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਰੰਗ ਦੇਖਣ ਨੂੰ ਮਿਲਣਗੇ, ਜਿਸ ‘ਚ ਸਿਆਸਤ, ਪਿਆਰ ਤੇ ਦੋਸਤੀ ਨੂੰ ਬਾਕਮਾਲ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ।

ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਬੀ ਪਰਾਕ, ਜੇ.ਕੇ ਤੇ ਤੇ ਦੇਸੀ ਕਰਿਊ ਨੇ ਤਿਆਰ ਕੀਤਾ ਹੈ। ਐਕਸ਼ਨ, ਰੋਮਾਂਸ ਤੇ ਡਰਾਮੇ ਦਾ ਨਾਲ ਭਰੀ ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network