ਪੀਟੀਸੀ ਬਾਕਸ ਆਫਿਸ 'ਤੇ ਇਸ ਵਾਰ ਦੇਖੋ ਫਿਲਮ 'ਇੱਕ ਟਿਕਟ' 

Written by  Rupinder Kaler   |  December 20th 2018 04:56 PM  |  Updated: December 20th 2018 04:57 PM

ਪੀਟੀਸੀ ਬਾਕਸ ਆਫਿਸ 'ਤੇ ਇਸ ਵਾਰ ਦੇਖੋ ਫਿਲਮ 'ਇੱਕ ਟਿਕਟ' 

ਪੀਟੀਸੀ ਬਾਕਸ ਆਫਿਸ ਤੇ ਇਸ ਵਾਰ 'ਇੱਕ ਟਿਕਟ ਰਾਮਪੁਰਾ ਫੂਲ' ਫਿਲਮ ਦਿਖਾਈ ਜਾਵੇਗੀ ਇਸ ਫਿਲਮ ਵਿੱਚ ਰੋਮਾਂਸ ਵੀ ਹੈ, ਇਮੋਸ਼ਨ ਵੀ ਹੈ । ਇਸ ਫਿਲਮ ਦੀ ਕਹਾਣੀ ਪ੍ਰੇਮ ਗੋਰਖੀ ਨੇ ਲਿਖੀ ਹੈ । ਇਸ ਫਿਲਮ ਦੀ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਇੱਕ ਮਿੰਟ ਵਾਸਤੇ ਵੀ ਟੀਵੀ ਸਕਰੀਨ ਤੋਂ ਪਾਸੇ ਨਹੀਂ ਹੋਵੋਗੇ । ਇਸ ਫਿਲਮ ਦਾ ਨਿਰਦੇਸ਼ਨ ਮੁਕੇਸ਼ ਗੌਤਮ ਨੇ ਕੀਤਾ ਹੈ ।

 

ਇਸ ਫਿਲਮ ਨੂੰ ਪੀਟੀਸੀ ਪੰਜਾਬੀ 'ਤੇ ਸ਼ੁੱਕਰਵਾਰ 21  ਦਸੰਬਰ ਨੂੰ ਸ਼ਾਮ 7.00  ਵਜੇ ਦਿਖਾਇਆ ਜਾਵੇਗਾ ।'ਇੱਕ ਟਿਕਟ ਰਾਮਪੁਰਾ ਫੂਲ' ਫਿਲਮ ਦੀ ਕਹਾਣੀ ਸਿਮਰ ਨਾਂ ਦੀ ਲੜਕੀ ਦੇ ਆਲੇ ਦੁਆਲੇ ਘੁੰਮਦੀ ਹੈ ।ਜਿਸ ਦਾ ਵਿਆਹ ਜੱਸੀ ਨਾਂ ਦੇ ਸਖਸ਼ ਨਾਲ ਹੋਇਆ ਹੈ । ਵਿਆਹ ਤੋਂ ਬਾਅਦ ਜੱਸੀ ਤੇ ਸਿਮਰ ਦੀ ਜੋੜੀ ਖੁਸ਼ੀ ਖੁਸ਼ੀ ਰਹਿ  ਰਹੀ ਸੀ । ਜੱਸੀ ਦਾ ਇੱਕ ਛੋਟਾ ਭਰਾ ਮੰਗਾ ਹੁੰਦਾ ਹੈ ਜਿਹੜਾ ਕਿ ਸ਼ਰਾਬ ਪੀਣ ਦਾ ਆਦੀ ਹੁੰਦਾ ਹੈ ਤੇ ਉਹ ਸਿਮਰ ਤੇ ਮਾੜੀ ਅੱਖ ਰੱਖਦਾ ਹੈ ।

https://www.instagram.com/p/BrmgMbwl6wl/?utm_source=ig_embed&utm_campaign=embed_video_watch_again

ਇੱਕ ਰਾਤ ਮੰਗਾ ਸਿਮਰ ਨੂੰ ਇਕੱਲੀ ਪਾ ਕੇ ਉਸ ਨਾਲ ਮਾੜਾ ਕੰਮ ਕਰਦਾ ਹੈ ਜਿਸ ਦਾ ਅਸਰ ਸਿਮਰ ਦੇ ਦਿਲੋ ਦਿਮਾਗ ਤੇ ਪੈਂਦਾ ਹੈ । ਸਿਮਰ ਪੂਰੀ ਘਟਨਾ ਆਪਣੇ ਪਤੀ ਜੱਸੀ ਨੂੰ ਦੱਸ ਦਿੰਦੀ ਹੈ ਪਰ ਜੱਸੀ ਸਿਮਰ ਲਈ ਕੋਈ ਸਟੈਂਡ ਨਹੀਂ ਲੈਂਦਾ ਤੇ ਉਹ ਸਿਮਰ ਨੂੰ ਇਸ ਘਟਨਾ ਤੇ ਪਰਦਾ ਪਾਉਣ ਲਈ ਕਹਿੰਦਾ ਹੈ ।

https://www.instagram.com/p/BrkZHJnHx6f/?utm_source=ig_embed

ਅਜਿਹੇ ਹਲਾਤਾਂ ਵਿੱਚ ਸਿਮਰ ਕੀ ਕਰਦੀ ਹੈ, ਉਹ ਜੱਸੀ ਅਤੇ ਮੰਗੇ ਨਾਲ ਕਿਸ ਤਰ੍ਹਾਂ ਟੱਕਰ ਲੈਂਦੀ ਹੈ, ਉਸ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਜਾਨਣ ਲਈ ਦੇਖੋ 'ਇੱਕ ਟਿਕਟ ਰਾਮਪੁਰਾ ਫੂਲ' ਸਿਰਫ ਵਿਸ਼ਵ ਦੇ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ 'ਤੇ 21  ਦਸੰਬਰ ਸ਼ਾਮ 7.੦੦ ਵਜੇ ।ਇਸ ਫਿਲਮ ਦਾ ਰਿਪੀਟ ਟੈਲੀਕਾਸਟ ਦੇਖੋ ਐਤਵਾਰ 23 ਦਸੰਬਰ ਦੁਪਹਿਰ 12,30 ਵਜੇ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network