ਇਸ ਵਜ੍ਹਾ ਕਰਕੇ ਨਹੀਂ ਆ ਰਹੀ ਪੰਜਾਬੀ ਰੈਪਰ 'ਇੱਕਾ' ਨੂੰ ਨੀਂਦਰਾਂ, ਵੀਡੀਓ 'ਚ ਕੀਤਾ ਖੁਲਾਸਾ

written by Lajwinder kaur | January 17, 2020

ਪੰਜਾਬੀ ਗੀਤਕਾਰ, ਰੈਪਰ ਤੇ ਗਾਇਕ ਇੱਕਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਉਹ ‘ਨੀਂਦਰਾਂ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਆਏ ਨੇ। ਇਸ ਗੀਤ ਨੂੰ ਇੱਕਾ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਹੋਰ ਵੇਖੋ:ਦਰਸ਼ਕਾਂ ਵੱਲੋਂ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਆਪਣੇ ਫੈਨ ਨਾਲ ਖਿਚਵਾਈ ਇਹ ਸਾਦਗੀ ਵਾਲੀ ਤਸਵੀਰ ਇਸ ਗੀਤ ਨੂੰ ਇੱਕਾ ਨੇ ਉਸ ਗੱਭਰੂ ਦੇ ਪੱਖ ਤੋਂ ਗਿਆ ਹੈ,ਜਿਸ ਨੂੰ ਪਿਆਰ ਹੋ ਗਿਆ ਹੈ ਤੇ ਇਸੇ ਚੱਕਰਾਂ ਕਾਰਨ ਹੁਣ ਨੀਂਦ ਨਹੀਂ ਆ ਰਹੀ ਹੈ। ਇਸ ਗੀਤ ‘ਚ ਰੈਪ ਦਾ ਤੜਕਾ ਵੀ ਇੱਕਾ ਨੇ ਖੁਦ ਹੀ ਲਗਾਇਆ ਹੈ। ਗਾਣੇ ਦੇ ਬੋਲ ਵੀ ਇੱਕਾ ਨੇ ਲਿਖੇ ਨੇ ਤੇ ਮਿਊਜ਼ਿਕ The PropheC ਨੇ ਦਿੱਤਾ ਹੈ। ਇਸ ਗਾਣੇ ਨੂੰ VYRLOriginals ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਰੋਬੀ ਸਿੰਘ ਵੱਲੋਂ ਗੀਤ ਦੀ ਵੀਡੀਓ ਸ਼ਾਨਦਾਰ ਤਿਆਰ ਕੀਤੀ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕਾ ਅਤੇ ਫੀਮੇਲ ਮਾਡਲ ਕੰਗਨਾ ਸ਼ਰਮਾ ਨੇ। ਗਾਣੇ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਇੱਕਾ ਦੇ ਕੰਮ ਦੀ ਤਾਂ ਉਹ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਕੁਵਰ ਵਿਰਕ,ਗੁਰੂ ਰੰਧਾਵਾ, ਰੁਸਤਮ, ਅਖਿਲ ਵਰਗੇ ਕਈ ਗਾਇਕਾਂ ਦੇ ਗੀਤ ‘ਚ ਆਪਣੇ ਰੈਪ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਦਿਸ ਇਸ ਲਾਈਫ਼’, ‘ਹਾਫ ਵਿੰਡੋ ਡਾਉਨ’, ‘ਸ਼ੁਰੂਆਤ’, ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

0 Comments
0

You may also like