ਦੇਸੀ ਮਹੀਨਿਆਂ ਦੀ ਮਹੱਤਤਾ ਦੱਸਦੀ ਹੈ ਇਹ ਵੀਡੀਓ

written by Lajwinder kaur | January 22, 2019

ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਦੇਸੀ ਮਹੀਨਿਆਂ ਦਾ ਵਜੂਦ ਜੋ ਕਿ ਅੱਜ ਦੇ ਸਾਇੰਸ ਵਰਗੇ ਅਜੋਕੇ ਯੁੱਗ ਵਿਚ ਵੀ ਪੂਰੀ ਤਰ੍ਹਾਂ ਕਾਇਮ ਹੈ। ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਰੱਖਣ ਵਾਲੇ ਦਿਨਾਂ ਤੇ ਤਿਉਹਾਰਾਂ ਦਾ ਸਮਾਂ ਅੰਗਰੇਜ਼ੀ ਮਹੀਨੇ ਹਿਸਾਬ ਦੇ ਨਾਲ ਅੱਗੇ ਪਿੱਛੇ ਹੋ ਸਕਦਾ ਹੈ ਪਰ ਦੇਸੀ ਮਹੀਨੇ ਦੇ ਹਿਸਾਬ ਦੇ ਨਾਲ ਕਦੇ ਵੀ ਨਹੀਂ।

Importance of Desi Mahiney ਦੇਸੀ ਮਹੀਨਿਆਂ ਦੀ ਮਹੱਤਤਾ ਦੱਸਦੀ ਹੈ ਇਹ ਵੀਡੀਓ

ਹੋਰ ਵੇਖੋ: ਮਿਲਿੰਦ ਗਾਬਾ ਕਿਸ ਦੇ ਲਈ ਹੋਏ ਕ੍ਰੇਜ਼ੀ, ਦੇਖੋ ਵੀਡੀਓ

ਰੁੱਤਾਂ ਦੀ ਆਮਦ ਦਾ ਵਰਣਨ ਵੀ ਇਹਨਾਂ ਮਹੀਨਾਂ ਦੇ ਨਾਲ ਜੁੜਿਆਂ ਹੋਇਆ ਹੈ। ਜਿਹਨਾਂ ਦਾ ਖੂਬਸੂਰਤ ਉਦਾਹਰਣ ਸਾਨੂੰ ਪੰਜਾਬੀ ਦੇ ਅਨੇਕਾਂ ਗੀਤਾਂ ਦੇ ਰਾਹੀਂ ਸੁਣਨ ਨੂੰ ਮਿਲਦੇ ਨੇ।

ਹੋਰ ਵੇਖੋ: ਈਸ਼ਾ ਦਿਓਲ ਦੇ ਘਰ ਬਹੁਤ ਜਲਦ ਆਉਣ ਵਾਲਾ ਹੈ ਇੱਕ ਹੋਰ ਨੰਨਾ ਮਹਿਮਾਨ, ਦੇਖੋ ਤਸਵੀਰਾਂ

ਇੱਕ ਹੋਰ ਮਹੱਤਵ ਪੂਰਨ ਗੱਲ ਦੇਸੀ ਮਹੀਨਾ ਅੰਗਰੇਜ਼ੀ ਮਹੀਨੇ ਦੇ ਮੱਧ ਤੋਂ ਸ਼ੁਰੂ ਹੁੰਦਾ ਹੈ। ਸਾਲ ਦਾ ਪਹਿਲਾ ਮਹੀਨਾ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਹੈ ਮੱਧ ਮਾਰਚ ਤੋਂ ਮੱਧ ਅਪ੍ਰੈਲ ਤੱਕ। ਇਸ ਤੋਂ ਬਾਅਦ ਵੈਸਾਖ (ਮੱਧ ਅਪ੍ਰੈਲ – ਮੱਧ ਮਈ), ਜੇਠ(ਮੱਧ ਮਈ – ਮੱਧ ਜੂਨ), ਹਾੜ(ਮੱਧ ਜੂਨ- ਮੱਧ ਜੁਲਾਈ), ਸਾਵਣ(ਮੱਧ ਜੁਲਾਈ-ਮੱਧ ਅਗਸਤ), ਭਾਦੋਂ (ਮੱਧ ਅਗਸਤ-ਮੱਧ ਸਤੰਬਰ), ਅੱਸੂ(ਮੱਧ ਸਤੰਬਰ-ਮੱਧ ਅਕਤੂਬਰ), ਕੱਤਕ(ਮੱਧ ਅਕਤੂਬਰ-ਮੱਧ ਨਵੰਬਰ), ਮੱਘਰ(ਮੱਧ ਨਵੰਬਰ-ਮੱਧ ਦਸੰਬਰ), ਪੋਹ(ਮੱਧ ਦਸੰਬਰ-ਮੱਧ ਜਨਵਰੀ), ਮਾਘ(ਮੱਧ ਜਨਵਰੀ- ਮੱਧ ਫਰਵਰੀ) ਤੇ ਫੱਗਣ(ਮੱਧ ਫਰਵਰੀ-ਮੱਧ ਮਾਰਚ) ਜੋ ਕਿ ਦੇਸੀ ਮਹੀਨ ਦਾ ਅਖੀਰਲਾ ਮਹੀਨਾ ਹੁੰਦਾ ਹੈ।

 

You may also like