ਆਟੇ ਤੋਂ ਇਲਾਵਾ ਇਸ ਰੂਪ ‘ਚ ਖਾਓ ਕਣਕ, ਹੋਣਗੇ ਕਈ ਫਾਇਦੇ

Written by  Shaminder   |  January 21st 2022 05:37 PM  |  Updated: January 21st 2022 05:37 PM

ਆਟੇ ਤੋਂ ਇਲਾਵਾ ਇਸ ਰੂਪ ‘ਚ ਖਾਓ ਕਣਕ, ਹੋਣਗੇ ਕਈ ਫਾਇਦੇ

ਅਕਸਰ ਸਿਹਤ ਮਾਹਿਰ ਪੁੰਗਰੇ ਹੋਏ ਅਨਾਜ ਖਾਣ ‘ਤੇ ਜ਼ੋਰ ਦਿੰਦੇ ਹਨ । ਕਿਉਂਕਿ ਇਹ ਸਰੀਰ ਨੂੰ ਜ਼ਿਆਦਾ ਤਾਕਤ ਦਿੰਦੇ ਹਨ । ਪੁੰਗਰੀਆਂ ਹੋਈਆਂ ਦਾਲਾਂ, ਛੋਲੇ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਆਮ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਪੁੰਗਰੀ ਹੋਈ ਕਣਕ ਖਾਣ ਦੇ ਫਾਇਦੇ (Benefits)ਬਾਰੇ ਦੱਸਾਂਗੇ । ਆਮ ਤੌਰ ‘ਤੇ ਕਣਕ ਦਾ ਇਸਤੇਮਾਲ ਅਸੀਂ ਆਟਾ ਪੀਹਾ ਕੇ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਦਲੀਏ ਵਾਸਤੇ ਵੀ ਕਣਕ ਦਾ ਇਸਤੇਮਾਲ ਕੀਤਾ ਜਾਂਦਾ ਹੈ । ਪਰ ਇਸ ਤਰ੍ਹਾਂ ਕਣਕ ਦੇ ਇਸਤੇਮਾਲ ਤੋਂ ਜ਼ਿਆਦਾ ਤੁਸੀਂ ਪੁੰਗਰੀ ਹੋਈ ਕਣਕ (Sprouted wheat) ਖਾ ਕੇ ਦੇਖੋਗੇ ਤਾਂ ਇਸ ਦੇ ਸਿਹਤ ਲਾਭ ਤੁਹਾਨੂੰ ਕੁਝ ਹੀ ਦਿਨਾਂ ‘ਚ ਦਿਖਾਈ ਦੇਣਗੇ ।

Sprouted wheat.jpg,,,, image From google

ਹੋਰ ਪੜ੍ਹੋ : ਇੱਕ ਹੋਰ ਬਾਲੀਵੁੱਡ ਫ਼ਿਲਮ ਲਈ ਤਿਆਰ ਜੱਸੀ ਗਿੱਲ, ਵੀਡੀਓ ‘ਚ ਹੋਇਆ ਖੁਲਾਸਾ

ਪਾਚਣ ਕਿਰਿਆ ‘ਚ ਸਮੱਸਿਆਵਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਪੁੰਗਰੀ ਹੋਈ ਕਣਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਪੁੰਗਰੀ ਹੋਈ ਕਣਕ ਨੂੰ ਜੇ ਤੁਸੀਂ ਭਾਰ ਕੰਟਰੋਲ ਲਈ ਵਰਤਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਆਪਸ਼ਨ ਸਾਬਿਤ ਹੋ ਸਕਦੀ ਹੈ ।

ਕਿਉਂਕਿ ਪੁੰਗਰੀ ਹੋਈ ਕਣਕ ਖਾਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ, ਜੋ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਜਦੋਂ ਤੁਸੀਂ ਨਾਸ਼ਤੇ 'ਚ ਪੁੰਗਰੀ ਕਣਕ ਨੂੰ ਸ਼ਾਮਲ ਕਰਦੇ ਹੋ ਤਾਂ ਤੁਸੀਂ ਲੰਬੇ ਸਮੇਂ ਲਈ ਢਿੱਡ ਭਰਿਆ ਮਹਿਸੂਸ ਕਰਦੇ ਹੋ ਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਵੀ ਬਚ ਸਕਦੇ ਹੋ। ਇਸ ਨਾਲ ਸਰੀਰ ਦਾ ਭਾਰ ਨਹੀਂ ਵਧਦਾ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਕਣਕ ਨੂੰ ਖਾਣ ਦੇ ਹੋਰ ਵੀ ਕਈ ਫਾਇਦੇ ਹਨ । ਅੱਜ ਕੱਲ੍ਹ ਤਾਂ ਲੋਕਾਂ ਨੂੰ ਸਿਹਤ ਮਾਹਿਰਾਂ ਦੇ ਵੱਲੋਂ ਵੀਟ ਗਰਾਸ ਦਾ ਜੂਸ ਪੀਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network