ਪਾਕਿਸਤਾਨ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਉੱਤਰ ਕਾਪੀ ‘ਚ ਲਿਖਿਆ ਗੀਤ, ਅਧਿਆਪਕ ਨੇ ਕਿਹਾ ‘ਵਿਦਿਆਰਥੀ ਸੋਚਦੇ ਹਨ ਅਧਿਆਪਕ ਅੰਨ੍ਹੇ' ਹਨ’

written by Shaminder | January 03, 2023 05:58pm

ਪਾਕਿਸਤਾਨ ‘ਚ ਗਿਆਰਵੀਂ ਜਮਾਤ ਦੇ ਇੱਕ ਵਿਦਿਆਰਥੀ (Student) ਦੀ ਉੱਤਰ ਕਾਪੀ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਿਆਰਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨੇ ਆਪਣੀ ਉੱਤਰ ਕਾਪੀ ‘ਚ ਸਵਾਲ ਦਾ ਜਵਾਬ ਲਿਖਣ ਦੀ ਬਜਾਏ ਪਾਕਿਸਤਾਨੀ ਪੌਪ ਗਾਇਕ ਅਲੀ ਜ਼ਫਰ (Ali Zafar)ਦਾ ਗੀਤ ਲਿਖ ਦਿੱਤਾ ।

Ali Zafar Shares Video Image Source : Twitter

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦੇ ਜਨਮ ਦਿਨ ‘ਤੇ ਭਾਵੁਕ ਹੋਈ ਧੀ ਸਵੀਤਾਜ ਬਰਾੜ, ਕਿਹਾ ‘ਛੇ ਸਾਲ ਹੋ ਗਏ ਤੁਹਾਡੇ ਬਿਨ੍ਹਾਂ’

ਇਸ ਵੀਡੀਓ ਨੂੰ ਗਾਇਕ ਅਲੀ ਜ਼ਫਰ ਦੇ ਵੱਲੋਂ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਅਲੀ ਜ਼ਫਰ ਨੇ ਲਿਖਿਆ ਕਿ ‘ਮੈਂ ਆਪਣੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਗੀਤਾਂ ਵਿੱਚ ਭੌਤਿਕ ਵਿਗਿਆਨ ਦੀ ਖੋਜ ਨਾ ਕਰਨ, ਭਾਵੇਂ ਭੌਤਿਕ ਵਿਗਿਆਨ ਹਰ ਥਾਂ ਹੈ।

Ali Zafar,,,, Image Source : Twitter

ਪੜ੍ਹਦੇ ਸਮੇਂ ਅਧਿਆਪਨ ਅਤੇ ਅਧਿਆਪਕਾਂ ਦਾ ਸਤਿਕਾਰ ਕਰੋ’ । ਇਸ ਵੀਡੀਓ ‘ਤੇ ਗਾਇਕ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਪਾਕਿਸਤਾਨ ਦੇ ਇੱਕ ਅਧਿਆਪਕ ਨੇ ਵੀ ਇਸ ਵੀਡੀਓ ਨੂੰ ਪੋਸਟ ਕੀਤਾ ਹੈ ।ਅਧਿਆਪਕ ਦਾ ਕਹਿਣਾ ਹੈ ਕਿ ਉਹ ਕਰਾਚੀ ਬੋਰਡ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਭੌਤਿਕ ਵਿਗਿਆਨ ਦੀਆਂ ਕਾਪੀਆਂ ਦੀ ਜਾਂਚ ਕਰ ਰਿਹਾ ਹੈ।ਉਰਦੂ ਵਿੱਚ ਬੋਲਦੇ ਹੋਏ, ਉਹ ਕਹਿੰਦਾ ਹੈ ਕਿ ਵਿਦਿਆਰਥੀ ਸੋਚਦੇ ਹਨ ਕਿ ਜਾਂਚ ਕਰਨ ਵਾਲੇ ਅੰਨ੍ਹੇ ਹਨ ਅਤੇ ਜੋ ਵੀ ਉਹ ਲਿਖਦੇ ਹਨ ਉਸ 'ਤੇ ਸਿਰਫ਼ ਅੰਕ ਹੀ ਦਿੰਦੇ ਹਨ।

You may also like