ਕੋਰੋਨਾ ਮਹਾਮਾਰੀ ਵਿੱਚ ਵਧਾਓ ਆਕਸੀਜ਼ਨ ਦਾ ਲੈਵਲ, ਅਪਣਾਓ ਇਹ ਟਿੱਪਸ

written by Rupinder Kaler | May 07, 2021 05:50pm

ਕੋਰੋਨਾ ਮਹਾਮਾਰੀ ਵਿੱਚ ਹਰ ਇੱਕ ਨੂੰ ਆਪਣੇ ਸਰੀਰ ਦਾ ਆਕਸੀਜਨ ਲੈਵਲ ਬਣਾ ਕੇ ਰੱਖਣ ਦੀ ਜ਼ਰੂਰਤ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਕੁਝ ਟਿੱਪਸ ਦੱਸਾਂਗੇ ਜਿਸ ਨਾਲ ਅਸੀਂ ਸਰੀਰ ਦਾ ਆਕਸੀਜ਼ਨ ਲੈਵਲ ਠੀਕ ਰੱਖ ਸਕਦੇ ਹਾਂ । ਕੋਰੋਨਾ ਅਤੇ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਕਾੜੇ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਥੋੜ੍ਹੀ-ਥੋੜ੍ਹੀ ਮਾਤਰਾ ‘ਚ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਆਕਸੀਜਨ ਲੈਵਲ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਨੂੰ ਬਣਾਉਣ ਲਈ ਤੁਸੀਂ ਗੁੜ, ਕਾਲੀ ਮਿਰਚ, ਲੌਂਗ, ਅਦਰਕ ਅਤੇ ਤੁਲਸੀ ਦੀ ਵਰਤੋਂ ਕਰ ਸਕਦੇ ਹੋ।

ਹੋਰ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਜਸਪ੍ਰੀਤ ਸਿੰਘ ਬੁਮਰਾਹ ਤੇ ਅਦਾਕਾਰਾ ਸੰਜਨਾ ਦੀ ਇਹ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੋਵਾਂ ਨੇ ਲਈਆਂ ਸੀ ਲਾਵਾਂ

ਨੀਲਗਿਰੀ ਤੇਲ: ਇਸ ‘ਚ ਮੌਜੂਦ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਸਰਦੀ-ਜ਼ੁਕਾਮ, ਖ਼ੰਘ ਆਦਿ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਚਿਕਿਤਸਕ ਗੁਣਾਂ ਨਾਲ ਭਰਪੂਰ ਇਸ ਤੇਲ ਦੀ ਵਰਤੋਂ ਦਵਾਈਆਂ ਬਣਾਉਣ ‘ਚ ਵੀ ਕੀਤੀ ਜਾਂਦੀ ਹੈ। ਇਸ ਤੇਲ ਨੂੰ ਸੁੰਘਣ ਨਾਲ ਨੱਕ ਅਤੇ ਗਲੇ ‘ਚ ਮੌਜੂਦ ਬੈਕਟਰੀਆ ਖਤਮ ਹੋ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਾਹ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅੰਕੁਰਿਤ ਅਨਾਜ਼ ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ।

ਇਸ ਦਾ ਸੇਵਨ ਕਰਨ ਨਾਲ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਰੋਜ਼ਾਨਾ ਨਾਸ਼ਤੇ ‘ਚ ਇਸਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਕੰਮ ਕਰਨ ਦੀ ਸ਼ਕਤੀ ਵੱਧਦੀ ਹੈ। ਕਪੂਰ ਚਿਕਿਤਸਕ ਅਤੇ ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁੰਘਣ ਜਾਂ ਭਾਫ਼ ਲੈਣ ਨਾਲ ਸਰਦੀ, ਬੰਦ ਨੱਕ, ਛਿੱਕ, ਜ਼ੁਕਾਮ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜਿਵੇਂ ਕਿ ਤੁਸੀਂ ਸੁਣਿਆ ਹੀ ਹੋਵੇਗਾ ਦਿਨ ‘ਚ ਇਕ ਸੇਬ ਖਾਣ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਦਿਨ ‘ਚ ਇਸ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ-ਸੀ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ।

You may also like