ਇੰਦਰ ਚਾਹਲ ਤੇ ਮਿਲਿੰਦ ਗਾਬਾ ਗੀਤ ‘ਗੋਰਾ ਰੰਗ’ ਦੇ ਨਾਲ ਪਹਿਲੀ ਵਾਰ ਆਉਣਗੇ ਇਕੱਠੇ ਨਜ਼ਰ

Written by  Lajwinder kaur   |  February 27th 2019 02:14 PM  |  Updated: February 27th 2019 02:14 PM

ਇੰਦਰ ਚਾਹਲ ਤੇ ਮਿਲਿੰਦ ਗਾਬਾ ਗੀਤ ‘ਗੋਰਾ ਰੰਗ’ ਦੇ ਨਾਲ ਪਹਿਲੀ ਵਾਰ ਆਉਣਗੇ ਇਕੱਠੇ ਨਜ਼ਰ

ਪੰਜਾਬੀ ਸਿੰਗਰ ਇੰਦਰ ਚਾਹਲ ਜੋ ਬੈਕ ਟੂ ਬੈਕ ਆਪਣੇ ਗੀਤ ਲੈ ਕੇ ਆ ਰਹੇ ਹਨ। ਜਿਸ ਦੇ ਚਲਦੇ ਇੰਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਆਉਣ ਵਾਲੇ ਗੀਤ ਗੋਰਾ ਰੰਗ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ‘ਚ ਉਹਨਾਂ ਦੇ ਨਾਲ ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਿਲਿੰਦ ਗਾਬਾ ਵੀ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਮਿਲਿੰਦ ਗਾਬਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਪਹਿਲੀ ਵਾਰ ਭਾਈ-ਭਾਈ ਇੱਕਠੇ ਆ ਰਹੇ ਨੇ !’

Last day of Voice of Punjab Season 9 Voting! Have you voted yet? Click here, if Not.

ਹੋਰ ਵੇਖੋ:ਇੰਦਰ ਚਾਹਲ ਦੀ ਬਾਂਹ ਫੜਕੇ ਕੌਣ ਨੱਚ ਰਹੀ ਹੈ, ਦੇਖੋ ਵੀਡੀਓ

ਇਸ ਗੀਤ ਨੂੰ ਇੰਦਰ ਚਾਹਲ ਤੇ ਮਿਲਿੰਦ ਗਾਬਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੋਰਾ ਰੰਗ ਗੀਤ ਦੇ ਬੋਲ ਨਿਰਮਾਨ ਨੇ ਲਿਖੇ ਹਨ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਇਹ ਗੀਤ ਦੋ ਮਾਰਚ ਨੂੰ ਸਰੋਤਿਆਂ ਦੇ ਰੂਬਰੂ ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network