
ਪੰਜਾਬੀ ਗਾਇਕ ਇੰਦਰ ਚਾਹਲ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ "Guilty" ਟਾਈਟਲ ਹੇਠ ਧੋਖੇ ਨੂੰ ਬਿਆਨ ਕਰਦਾ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਇੰਦਰ ਚਾਹਲ ਤੇ ਕਰਨ ਔਜਲਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ਨੂੰ ਗਾਇਕਾਂ ਨੇ ਹਿੰਦੀ ਤੇ ਪੰਜਾਬੀ ‘ਚ ਮਿਕਸ ਕਰਕੇ ਗਾਇਆ ਹੈ।
ਹੋਰ ਪੜ੍ਹੋ : ਐਮੀ ਵਿਰਕ ਆਪਣੇ ਪਾਲਤੂ ਡੌਗੀ ਬਰਫ਼ੀ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਵੀਡੀਓ
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਕਰਨ ਔਜਲਾ ਨੇ ਲਿਖੇ ਤੇ ਮਿਊਜ਼ਿਕ ਪਰੂਫ ਦਾ ਸੁਣਨ ਨੂੰ ਮਿਲ ਰਿਹਾ ਹੈ । ਗਾਣੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਇੰਦਰ ਚਾਹਲ ਤੇ ਐਕਟਰੈੱਸ Shraddha Arya ।
ਗਾਣੇ ਦੇ ਵੀਡੀਓ ਨੂੰ Savage Rechords ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਇਹ ਗੀਤ ਯੂਟਿਊਬ ਚੈਨਲ ਉੱਤੇ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ । ਜੇ ਗੱਲ ਕਰੀਏ ਇੰਦਰ ਚਾਹਲ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।