ਇੰਦਰਜੀਤ ਨਿੱਕੂ ਜਲਦ ਹੀ ਲੈ ਕੇ ਆ ਰਹੇ ਨਵਾਂ ਗੀਤ ‘ਦਿੱਲੀ ਵਰਸਿਜ਼ ਸਰਦਾਰ’

written by Shaminder | June 19, 2021

ਇੰਦਰਜੀਤ ਨਿੱਕੂ ਜਲਦ ਹੀ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਦਿੱਲੀ ਵਰਸਿਜ਼ ਸਰਦਾਰ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਵੇਗਾ । ਇਸ ਗੀਤ ਦੇ ਬੋਲ ਮੀਤ ਦਾਰਬੋਜ਼ੀ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਗੋਲਡ ਦਾ ਹੋਵੇਗਾ । ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।ਇਸ ਗੀਤ ਦਾ ਪੋਸਟਰ ਇੰਦਰਜੀਤ ਨਿੱਕੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Inderjit Nikku Image From Instagram
ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ਆਪਣੀ ਪਹਿਲੀ ਫ਼ਿਲਮ ਦਾ ਪੋਸਟਰ ਕੀਤਾ ਰਿਲੀਜ਼ 
inderjit nikku Image From Instagram
ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਕਿਸਾਨਾਂ ਨੂੰ ਸਮਰਪਿਤ ਹੋਵੇਗਾ । ਖੈਰ ਇਸ ਦਾ ਖੁਲਾਸਾ ਵੀ ਜਲਦ ਹੀ ਹੋ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੰਦਰਜੀਤ ਨਿੱਕੂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
Inderjit Nikku Image From Instagram
DELHI v/s SARDAR ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ । ਇੰਦਰਜੀਤ ਨਿੱਕੂ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।  

0 Comments
0

You may also like