ਗਾਇਕ ਇੰਦਰਜੀਤ ਨਿੱਕੂ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼

written by Lajwinder kaur | July 22, 2021

ਗਾਇਕ ਇੰਦਰਜੀਤ ਨਿੱਕੂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਲਾਈਫ ਪਾਰਟਨਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ।

punjabi Singer inderjit nikku shared his family image and wished happy birthday to his fathera image source-instagram
ਹੋਰ ਪੜ੍ਹੋ : ਗੀਤਾ ਜ਼ੈਲਦਾਰ ਤੇ ਮਿਸ ਪੂਜਾ ਦਾ ਨਵਾਂ ਗੀਤ ‘Siraa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਹੋਰ ਪੜ੍ਹੋ : ਹੱਥ ‘ਚ ਮਾਇਕ ਲੈ ਕੇ ਗਾਉਂਦੇ ਹੋਏ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਮਿਊਜ਼ਿਕ ਜਗਤ ਦਾ ਹੈ ਇਹ ਨਾਮੀ ਗਾਇਕ, ਕਮੈਂਟ ਕਰਕੇ ਦੱਸੋ ਨਾਂਅ
inside image of inderjit nikku shared post and wished his wife happy birthday image source-instagram
ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੀ ਚੁਲਬੁੱਲੀ 😘❤️ ਤੁਸੀਂ ਮੇਰੀ ਜ਼ਿੰਦਗੀ ਹੋ, ਤੁਸੀਂ ਮੇਰਾ ਗੁੱਡ ਲੱਕ ਹੋ😍🤗😘 ਹਰ ਜਨਮ ਚ ਤੇਰਾ ਸਾਥ ਮਿਲੇ, ਹਰ ਜਨਮ ‘ਚ ਮੈਨੂੰ ਤੈਨੂੰ ਪਿਆਰ ਦੇਵਣ....ਤੇਰੀ ਉਮਰ ਹਜ਼ਾਰਾਂ ਸਾਲਾ ਹੋਵੇ, ਹਰ ਸਾਲ ਤੇਰੇ ਤੋਂ ਵਾਰ ਦੇਵਾਂ....& Happy birthday mere Mottu, mere iklote Bhraa, u r my Strength, my Power 🤗😘❤️ ਵਾਹਿਗੁਰੂ ਤੈਨੂੰ ਹਮੇਸ਼ਾ ਮੇਰੇ ਨਾਲ ਰੱਖੇ ਹਰ ਖ਼ੁਸ਼ੀ ਦੇਵੇ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਬਰਥਡੇਅ ਵਿਸ਼ ਕਰ ਰਹੇ ਨੇ।
punjabi Singer inderjit nikku image source-instagram
ਜੇ ਗੱਲ ਕਰੀਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਯਾਦ, ਛੱਡਤਾ, ਜਿਸ ਦਿਨ ਦਾ ਸੋਹਣੀਏ ਨੀ, ਮੇਰੇ ਯਾਰ ਬੇਲੀ, ਨਾਂਅ, ਕਾਲਜ, ਦੁੱਖ, ਦੇਸੀ ਬੰਦੇ ਰੁੱਸਣ ਨੂੰ ਜੀ ਕਰਦਾ, ਬੇਵਫ਼ਾ, ਹਰ ਥਾਂ ਬੋਲਦਾ ਪੰਜਾਬੀਆਂ ਦਾ ਨਾਂ ਸਣੇ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਐਕਟਿਵ ਨੇ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ।  

0 Comments
0

You may also like