ਗਾਇਕ ਅਲਫ਼ਾਜ਼ 'ਤੇ ਹੋਏ ਹਮਲੇ ਤੋਂ ਦੁਖੀ ਇੰਦਰਜੀਤ ਨਿੱਕੂ ਨੇ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ ਕੀ ਸੁੱਤੀ ਪਈ ਹੈ ਸਰਕਾਰ

written by Pushp Raj | October 03, 2022 10:32am

Inderjit Nikku talk about attack on singer Alfaaz Singh: ਸਿੱਧੂ ਮੂਸੇਵਾਲਾ ਤੋਂ ਬਾਅਦ ਪੰਜਾਬ ਵਿੱਚ ਇੱਕ ਹੋਰ ਗਾਇਕ ਉੱਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਗਾਇਕ ਹਨੀ ਸਿੰਘ ਦੇ ਭਰਾ ਗਾਇਕ ਅਲਫ਼ਾਜ਼ ਸਿੰਘ 'ਤੇ ਕੁਝ ਲੋਕਾਂ ਨੇ ਹਮਲਾ ਕੀਤਾ, ਜਿਸ ਦੇ ਚੱਲਦੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗਾਇਕ ਅਲਫ਼ਾਜ਼ 'ਤੇ ਹੋਏ ਹਮਲੇ ਤੋਂ ਦੁਖੀ ਗਾਇਕ ਇੰਦਰਜੀਤ ਨਿੱਕੂ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Image Source: Instagram

ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਅਲਫਾਜ਼ 'ਤੇ ਇਹ ਹਮਲਾ ਮੋਹਾਲੀ ਦੇ ਇੱਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਜ਼ਖਮੀ ਹੋਏ ਅਲਫਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਪੰਜਾਬੀ ਇੰਡਸਟਰੀ ਵਿੱਚ ਇਸ ਹਮਲੇ ਤੋਂ ਬਾਅਦ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਕਲਾਕਾਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਅਲਫ਼ਾਜ਼ ਤੇ ਹੋਏ ਹਮਲੇ ਦੀ ਸਖ਼ਤ ਨਿੰਦਿਆ ਕਰ ਰਹੇ ਹਨ ਅਤੇ ਉਨ੍ਹਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ।

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਇਸ ਨਾਲ ਸਬੰਧਤ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਅਲਫ਼ਾਜ਼ ਉੱਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।

Image Source: Instagram

ਇੰਦਰਜੀਤ ਨਿੱਕੂ ਨੇ ਆਪਣੀ ਪੋਸਟ ਵਿੱਚ ਲਿਖਿਆ, "ਮੇਰੇ ਭਰਾ ਅਲਫ਼ਾਜ਼ ਲਈ ਪ੍ਰਾਰਥਨਾ ਕਰੋ। ਆਰਟਿਸਟ ਲੋਕਾਂ ਦੇ ਘਰ ਖੁਸ਼ੀਆਂ ਵੰਡਦੇ ਨੇ, ਅਤੇ ਆ ਕਿਹੜੇ ਲੋਕ ਨੇ ਜੋ ਆਰਟਿਸਟਾਂ ਨੂੰ ਆਰਸਿਟ ਤਾਂ ਛੱਡੋ, ਬੰਦਾ ਵੀ ਸਮਝਣੋ ਹੱਟ ਗਏ ਨੇ...ਪਹਿਲਾਂ ਕਿਵੇਂ ਸਿੱਧੂ ਭਰਾ ਨਾਲ ਕੀਤਾ, ਕਦੇ ਕਿਸੇ ਆਰਟਿਸਟ ਉੱਤੇ ਅਟੈਕ, ਕਦੇ ਪਰਮੀਸ਼ ਵਰਮਾ, ਕਦੇ ਸੰਦੀਪ ਅੰਬੀਆਂ ਤੇ ਸਿੱਧੀਆਂ ਗੋਲੀਆਂ ਤੇ ਅੱਜ ਅਲਫ਼ਾਜ਼, ਕੀ ਸਰਕਾਰਾਂ ਸੁੱਤੀਆਂ ਪਈਆਂ? ਐਨਾ ਟੈਕਸ ਭਰਦੇ ਆ ਆਰਟਿਸਟ, ਇਸ ਦੇ ਬਾਵਜੂਦ ਨਾਂ ਕੋਈ ਆਰਥਿਕ ਸਮਰਥਨ ਅਤੇ ਨਾਂ ਹੀ ਕੋਈ ਸਕਿਊਰਟੀ। ਫ਼ਿਰ ਕਹਿੰਦੇ ਨੇ ਆਰਟਿਸਟ ਬਾਹਰ ਨੂੰ ਭੱਜਦੇ ਨੇ। ਸੋਚੋ ਮਾਨ ਸਾਹਿਬ ਆਰਟਿਸਟਾਂ ਬਾਰੇ ਵੀ 🙏।"

ਆਪਣੀ ਇਸ ਪੋਸਟ ਰਾਹੀਂ ਇੰਦਰਜੀਤ ਨਿੱਕੂ ਪੰਜਾਬ ਵਿੱਚ ਮੌਜੂਦਾ ਸਮੇਂ ਦੀ ਮਾਨ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਲਫਾਜ਼ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।

Image Source: Instagram

ਹੋਰ ਪੜ੍ਹੋ: ਅੰਨੂ ਕਪੂਰ ਨੇ ਕੀਤੀ ਮੁੰਬਈ ਪੁਲਿਸ ਦੀ ਸ਼ਲਾਘਾ ਅਤੇ ਕਿਹਾ ਧੰਨਵਾਦ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸਣਯੋਗ ਹੈ ਕਿ ਪੰਜਾਬ `ਚ ਆਏ ਦਿਨ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲਤੋਂ ਬਾਅਦ ਤਾਂ ਪੰਜਾਬ `ਚ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਹਾਲਾਂਕਿ ਅਲਫ਼ਾਜ਼ ਉੱਤੇ ਹਮਲਾ ਕਿਸੇ ਗੈਂਗਸਟਰ ਜਾਂ ਗਿਰੋਹ ਨੇ ਨਹੀਂ ਕੀਤਾ, ਪਰ ਇਸ ਹਮਲੇ ਨੇ ਇਹ ਜ਼ਰੂਰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਪੰਜਾਬ ਹੁਣ ਕਲਾਕਾਰਾਂ ਲਈ ਮਹਿਫ਼ੂਜ਼ ਹੈ?

 

View this post on Instagram

 

A post shared by Inderjit Nikku (@inderjitnikku)

You may also like